ਮੰਤਰੀ ਦੇ ਟਿਕਾਣੇ 'ਤੇ ਛਾਪਾ, ਕੁਮਾਰਸਵਾਮੀ ਨੇ ਦੱਸਿਆ, 'ਪ੍ਰਧਾਨ ਮੰਤਰੀ ਦੀ ਅਸਲੀ ਸਰਜੀਕਲ ਸਟਰਾਈਕ'

Friday, Mar 29, 2019 - 01:00 AM (IST)

ਮੰਤਰੀ ਦੇ ਟਿਕਾਣੇ 'ਤੇ ਛਾਪਾ, ਕੁਮਾਰਸਵਾਮੀ ਨੇ ਦੱਸਿਆ, 'ਪ੍ਰਧਾਨ ਮੰਤਰੀ ਦੀ ਅਸਲੀ ਸਰਜੀਕਲ ਸਟਰਾਈਕ'

ਨਵੀਂ ਦਿੱਲੀ— ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਤੇ ਸੀ.ਆਰ.ਪੀ.ਐੱਫ. ਕਰਮਚਾਰੀਆਂ ਨੇ ਕਰਨਟਾਕ ਦੇ ਛੋਟੇ ਸਿੰਚਾਈ ਮੰਤਰੀ ਸੀ.ਐੱਸ. ਪੁੱਟਾਰਾਜੂ ਤੇ ਉਨ੍ਹਾਂ ਦੇ ਇਸ ਸਬੰਧੀ ਦੇ ਰਿਹਾਇਸ਼ 'ਤੇ ਵੀਰਵਾਰ ਤੜਕੇ ਛਾਪੇਮਾਰੀ ਕੀਤੀ। ਇਸ ਤੋਂ ਬਾਅਦ ਸੂਬੇ 'ਚ ਸਿਆਸਤ ਤੇਜ਼ ਹੋ ਗਈ। ਸੂਬੇ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਇਨਕਮ ਟੈਕਸ ਦੀ ਛਾਪੇਮਾਰੀ ਨੂੰ ਅਸਲੀ ਸਰਜੀਕਲ ਸਟਰਾਈਕ ਦੱਸਿਆ ਹੈ। ਉਨ੍ਹਾਂ ਨੇ ਟਵੀਟ 'ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਲੀ ਸਰਜੀਕਲ ਸਟਰਾਈਕ ਹੈ। ਜੋ ਇਨਕਮ ਟੈਕਸ ਵਿਭਾਦ ਦੀ ਛਾਪੇਮਾਰੀ ਦੇ ਜ਼ਰੀਏ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਬਾਲਾਕ੍ਰਿਸ਼ਣ ਲਈ ਸੰਵਿਧਾਨਕ ਅਹੁਦੇ ਦੇ ਆਫਰ ਨੇ ਪ੍ਰਧਾਨ ਮੰਤਰੀ ਦੀ ਉਨ੍ਹਾਂ ਦੇ ਬਦਲਾ ਲੈਣ ਦੇ ਖੇਡ 'ਚ ਮਦਦ ਕੀਤੀ ਹੈ। ਕੁਮਾਰ ਸਵਾਮੀ ਨੇ ਕਿਹਾ ਕਿ ਚੋਣ ਸਮੇਂ ਵਿਰੋਧੀ ਨੂੰ ਪ੍ਰੇਸ਼ਾਨ ਕਰਨ ਲਈ ਸਰਕਾਰੀ ਮਸ਼ੀਨਰੀ ਤੇ ਭ੍ਰਿਸ਼ਟ ਅਫਸਰਾਂ ਦਾ ਇਸਤੇਮਾਲ ਕਰਨਾ ਕਾਫੀ ਨਿਰਾਸ਼ਾਜਨਕ ਹੈ।
ਜਨਤਾ ਦਲ ਸੈਕਯੂਲਰ ਦੇ ਨੇਤਾ ਪੁੱਟਾਰਾਜੂ ਨੇ ਇਕ ਨਿਜੀ ਸਾਮਾਚਰ ਚੈਨਲ ਨੂੰ ਦੱਸਿਆ ਕਿ ਇਨਕਮ ਟੈਕਸ ਵਿਭਾਗ ਦੀ ਤਿੰਨ ਟੀਮਾਂ ਤੇ ਕੇਂਦਰੀ ਰਿਜਰਵ ਪੁਲਸ ਬਲ ਕਰਮਚਾਰੀਆਂ ਨੇ ਉਨ੍ਹਾਂ ਦੇ ਚਿਨਾਕੁਰਲੀ ਰਿਹਾਇਸ ਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਦੇ ਮੈਸੂਰ ਸਥਿਤ ਰਿਹਾਇਸ਼ 'ਤੇ ਛਾਪੇ ਮਾਰੇ। ਮੁੱਖ ਮੰਤਰੀ ਕੁਮਾਰਸਵਾਮੀ ਨੇ ਇਕ ਦਿਨ ਪਹਿਲਾਂ ਹੀ ਸੂਬੇ 'ਚ ਕਾਂਗਰਸ ਤੇ ਜਦ (ਐਸ) ਦੇ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਦੀ ਖਦਸ਼ਾ ਜ਼ਾਹਿਰ ਕੀਤਾ ਸੀ।


author

Inder Prajapati

Content Editor

Related News