ਕੁਮਾਰ ਵਿਸ਼ਵਾਸ ਨੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

Monday, Mar 26, 2018 - 04:38 PM (IST)

ਕੁਮਾਰ ਵਿਸ਼ਵਾਸ ਨੇ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਨੂੰ ਲੈ ਕੇ ਕਹੀ ਇਹ ਗੱਲ

ਨਵੀਂ ਦਿੱਲੀ— ਕਾਮੇਡੀਅਨ ਕਪਿਲ ਸ਼ਰਮਾ ਨੇ ਐਤਵਾਰ 25 ਮਾਰਚ ਤੋਂ ਇਕ ਵਾਰ ਫਿਰ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਕਪਿਲ ਦਾ ਸੋਨੀ ਟੀ.ਵੀ. 'ਤੇ ਫੈਮਿਲੀ ਟਾਈਮ ਵਿਦ ਕਪਿਲ ਸ਼ਰਮਾ ਸ਼ੋਅ ਸ਼ੁਰੂ ਹੋਇਆ ਹੈ। ਸ਼ੋਅ ਦੇ ਪਹਿਲੇ ਦਿਨ ਲੋਕਾਂ ਨੇ ਦਿਲ ਖੁੱਲ੍ਹ ਕੇ ਕਪਿਲ ਦਾ ਸਵਾਗਤ ਕੀਤਾ। ਉੱਥੇ ਹੀ ਕਪਿਲ ਦੇ ਸ਼ੋਅ ਲਈ 'ਆਪ' ਨੇਤਾ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕਰ ਕੇ ਸ਼ਰਮਾ ਨੂੰ ਵਧਾਈ ਦਿੱਤੀ। ਵਿਸ਼ਵਾਸ ਨੇ ਸ਼ਾਇਰਾਨਾ ਅੰਦਾਜ 'ਚ ਟਵੀਟ ਕੀਤਾ,''ਥੱਕ ਗਏ ਮੈਨੂੰ ਸਮਝਣ 'ਚ ਜੋ ਉਹ ਸਮਝਦੇ ਹਨ ਥੱਕ ਗਿਆ ਹਾਂ ਮੈਂ।'' 

ਵਿਸ਼ਵਾਸ ਦੇ ਇਸ ਟਵੀਟ 'ਤੇ ਕਪਿਲ ਨੇ ਵੀ ਜਵਾਬ ਦਿੰਦੇ ਹੋਏ ਟਵੀਟ ਕੀਤਾ,''ਬਹੁਤ-ਬਹੁਤ ਧੰਨਵਾਦ ਕੁਮਾਰ ਵਿਸ਼ਵਾਸ ਜੀ।'' ਜ਼ਿਕਰਯੋਗ ਹੈ ਕਿ The kapil sharma show ਦੇ ਬੰਦ ਹੋਣ ਤੋਂ ਬਾਅਦ ਕਪਿਲ 7 ਮਹੀਨੇ ਬਾਅਦ ਫਿਰ ਤੋਂ ਟੀ.ਵੀ. 'ਤੇ ਆਏ ਹਨ। ਉਨ੍ਹਾਂ ਨੂੰ ਦੁਬਾਰਾ ਟੀ.ਵੀ. 'ਤੇ ਦੇਖਣ ਲਈ ਲੋਕ ਕਾਫੀ ਉਤਸ਼ਾਹਤ ਸਨ। ਕਪਿਲ ਦੇ ਨਵੇਂ ਸ਼ੋਅ Family Time With Kapil Sharma 'ਚ ਕਾਮੇਡੀ ਦੇ ਨਾ-ਨਾਲ ਗੇਮ ਵੀ ਹੈ। ਜਿਸ 'ਚ ਕੁਝ ਪਰਿਵਾਰ ਗੇਮ ਖੇਡ ਕੇ ਪ੍ਰਾਈਜ਼ ਜਿੱਤ ਕੇ ਲਿਜਾਉਣਗੇ। ਕਪਿਲ ਦੇ ਨਵੇਂ ਸ਼ੋਅ ਦੇ ਪਹਿਲੇ ਐਪੀਸੋਡ ਨੂੰ ਲੈ ਕੇ ਮਿਲੀ-ਜੁਲੀ ਪ੍ਰਤੀਕਿਰਿਆ ਰਹੀ। ਕੁਝ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਤਾਂ ਕੁਝ ਨੇ ਕਿਹਾ ਕਿ ਇਸ 'ਚ ਕਾਮੇਡੀ ਘੱਟ ਸੀ, ਉਹ ਪਹਿਲਾਂ ਵਾਲੇ ਕਪਿਲ ਨੂੰ ਦੇਖਣਾ ਚਾਹੁੰਦੇ ਹਨ।

ਉੱਥੇ ਹੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕਪਿਲ ਵਾਪਸ ਆਇਆ ਹੈ। ਸ਼ੋਅ ਦੇ ਪਹਿਲੇ ਦਿਨ ਅਭਿਨੇਤਾ ਅਜੇ ਦੇਵਗਨ ਮਹਿਮਾਨ ਬਣ ਕੇ ਆਏ। ਉਹ ਵੀ ਜਾਂਦੇ ਹੋਏ ਕਪਿਲ ਨੂੰ ਸਲਾਹ ਦੇ ਗਏ ਕਿ ਬਹੁਤ ਘੱਟ ਲੋਕਾਂ ਨੂੰ ਅਜਿਹਾ ਟੈਲੇਂਟ ਅਤੇ ਇੰਨਾ ਪਿਆਰ ਮਿਲਦਾ ਹੈ, ਇਸ ਨੂੰ ਸੰਭਾਲ ਕੇ ਅਤੇ ਬਰਕਰਾਰ ਰੱਖਣਾ। ਸ਼ੋਅ 'ਚ ਕਪਿਲ ਦੀ ਪੁਰਾਣੀ ਟੀਮ ਦੇ ਸਾਥੀ ਨਵਜੋਤ ਸਿੰਘ ਸਿੱਧੂ, ਚੰਦਰ ਪ੍ਰਭਾਕਰ ਅਤੇ ਕੀਕੂ ਸ਼ਾਰਦਾ ਵੀ ਹਨ।


Related News