ਕੁਮਾਰ ਵਿਸ਼ਵਾਸ ਦੇ ਦੋਸ਼ਾਂ ’ਤੇ ਦਿਗਵਿਜੇ ਨੇ CM ਕੇਜਰੀਵਾਲ ਤੋਂ ਕੀਤੀ ਇਹ ਵੱਡੀ ਮੰਗ

Sunday, Feb 20, 2022 - 05:32 PM (IST)

ਕੁਮਾਰ ਵਿਸ਼ਵਾਸ ਦੇ ਦੋਸ਼ਾਂ ’ਤੇ ਦਿਗਵਿਜੇ ਨੇ CM ਕੇਜਰੀਵਾਲ ਤੋਂ ਕੀਤੀ ਇਹ ਵੱਡੀ ਮੰਗ

ਭੋਪਾਲ– ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਨੇ ਆਮ ਆਦਮੀ ਪਾਰਟ ਦੇ ਸਾਬਕਾ ਨੇਤਾ ਕੁਮਾਰ ਵਿਸ਼ਵਾਸ ਦਾ ਸਮਰਥਨ ਕੀਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਖਲਿਸਤਾਨ ਅੰਦੋਲਨ ਵਿਰੁੱਧ ਬਿਆਨ ਜਾਰੀ ਕਰਨ ਦੀ ਮੰਗ ਕੀਤੀ। ਵਿਸ਼ਵਾਸ ਨੇ ਕੇਜਰੀਵਾਲ ’ਤੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੱਖਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ ਪਰ ਆਪ ਮੁਖੀ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ। 

ਸਿੰਘ ਨੇ ਸ਼ਨੀਵਾਰ ਰਾਤ ਨੂੰ ਹਿੰਦੀ ’ਚ ਇਕ ਟਵੀਟ ’ਚ ਕਿਹਾ ਕਿ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਤੋਂ ਬਹੁਤ ਹੀ ਸਾਧਾਰਣ ਮੰਗ ਕੀਤੀ ਹੈ। ਕੇਜਰੀਵਾਲ ਜੀ ਇਕ ਬਿਆਨ ਖਾਲਿਸਤਾਨ ਦੇ ਵਿਰੁੱਧ ਦੇ ਦੇਣ। ਉਸ ਵਿਚ ਕੇਜਰੀਵਾਲ ਜੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। 

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕੇਜਰੀਵਾਲ ’ਤੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਵਿਸ਼ਵਾਸ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕੇਂਦਰ ਨੇ ਸ਼ਨੀਵਾਰ ਨੂੰ ਵਿਸ਼ਵਾਸ ਨੂੰ Y-ਕੈਟਾਗਰੀ ਦੀ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਹੈ। 


author

Rakesh

Content Editor

Related News