ਕੁਲਦੀਪ ਬਿਸ਼ਨੋਈ ਨੂੰ ਫਿਰ ਲੱਗਾ ਝਟਕਾ, ਹੁਣ ਰਾਜਸਥਾਨ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ''ਚੋਂ ਵੀ ਨਾਂ ਗਾਇਬ

Wednesday, Mar 27, 2024 - 05:23 PM (IST)

ਰੋਹਤਕ- ਹਰਿਆਣਾ ਤੋਂ ਭਾਜਪਾ ਨੇਤਾ ਕੁਲਦੀਪ ਬਿਸ਼ਨੋਈ ਨੂੰ ਪਾਰਟੀ ਨੇ 3 ਦਿਨਾਂ 'ਚ ਦੂਜਾ ਝਟਕਾ ਦਿੱਤਾ ਹੈ। ਜਿੱਥੇ ਰਾਜਸਥਾਨ ਵਿੱਚ ਲੋਕ ਸਭਾ ਚੋਣ ਪ੍ਰਚਾਰ ਲਈ ਜਾਰੀ ਕੀਤੀ ਗਈ ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ ਉਨ੍ਹਾਂ ਨਾਮ ਗਾਇਬ ਹੈ। ਇਸ ਸੂਚੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਰੋਹਤਕ ਦੇ ਬਾਬਾ ਮਸਤਨਾਥ ਮੱਠ ਦੇ ਮਹੰਤ ਅਤੇ ਰਾਜਸਥਾਨ ਤੋਂ ਵਿਧਾਇਕ ਬਾਬਾ ਬਾਲਕਨਾਥ ਅਤੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਰਜਰ ਦੇ ਨਾਂ ਸ਼ਾਮਲ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 24 ਮਾਰਚ ਨੂੰ ਪਾਰਟੀ ਵੱਲੋਂ ਲੋਕ ਸਭਾ ਉਮੀਦਵਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿੱਚ ਕੁਲਦੀਪ ਬਿਸ਼ਨੋਈ ਦਾ ਨਾਂ ਸ਼ਾਮਲ ਨਹੀਂ ਸੀ। ਚਰਚਾ ਸੀ ਕਿ ਉਨ੍ਹਾਂ ਨੂੰ ਹਿਸਾਰ ਤੋਂ ਟਿਕਟ ਮਿਲ ਸਕਦੀ ਹੈ ਪਰ ਪਾਰਟੀ ਨੇ ਇੱਥੋਂ ਰਣਜੀਤ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਰਾਜਸਥਾਨ 'ਚ ਵਿਧਾਨ ਸਭਾ ਚੋਣਾਂ ਲਈ ਨਿਯੁਕਤ ਕੀਤਾ ਸੀ ਸਹਿ-ਇੰਚਾਰਜ

ਕੁਲਦੀਪ 2022 ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਤੋਂ ਬਾਅਦ 2023 'ਚ ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਨ੍ਹਾਂ ਨੂੰ ਸਹਿ-ਇੰਚਾਰਜ ਬਣਾਇਆ ਗਿਆ ਸੀ। ਰਾਜਸਥਾਨ ਦੀਆਂ ਲਗਭਗ 37 ਵਿਧਾਨ ਸਭਾ ਸੀਟਾਂ ਅਤੇ 7 ਲੋਕ ਸਭਾ ਸੀਟਾਂ 'ਤੇ ਬਿਸ਼ਨੋਈ ਭਾਈਚਾਰੇ ਦਾ ਪ੍ਰਭਾਵ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜਿੱਥੇ ਵੀ ਉਨ੍ਹਾਂ ਨੇ ਰੈਲੀਆਂ ਕੀਤੀਆਂ ਉੱਥੇ ਪਾਰਟੀ ਦੇ ਉਮੀਦਵਾਰ ਜਿੱਤੇ। ਕੁਲਦੀਪ ਬਿਸ਼ਨੋਈ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਭਜਨ ਲਾਲ ਦੇ ਪੁੱਤਰ ਹਨ। ਭਜਨ ਲਾਲ ਤੋਂ ਬਾਅਦ ਹਰਿਆਣਾ ਅਤੇ ਰਾਜਸਥਾਨ ਵਿੱਚ ਬਿਸ਼ਨੋਈ ਭਾਈਚਾਰੇ ਵਿੱਚ ਕੁਲਦੀਪ ਤੋਂ ਵੱਡਾ ਕੋਈ ਆਗੂ ਨਹੀਂ ਹੈ।


Rakesh

Content Editor

Related News