ਕੋਟਖਾਈ ਮਾਮਲਾ : ਸ਼ਿਮਲਾ ਦੇ ਸਾਬਕਾ ਐੱਸ. ਪੀ. ਜਾਣਗੇ 5 ਦਿਨਾਂ ਦੀ ਰਿਮਾਂਡ 'ਤੇ

Thursday, Nov 16, 2017 - 05:45 PM (IST)

ਕੋਟਖਾਈ ਮਾਮਲਾ : ਸ਼ਿਮਲਾ ਦੇ ਸਾਬਕਾ ਐੱਸ. ਪੀ. ਜਾਣਗੇ 5 ਦਿਨਾਂ ਦੀ ਰਿਮਾਂਡ 'ਤੇ

ਸ਼ਿਮਲਾ(ਵਿਕਾਸ)— ਗੁੜੀਆ ਰੇਪ ਅਤੇ ਮਰਡਰ ਕੇਸ 'ਚ ਗ੍ਰਿਫਤਾਰ ਕੀਤੇ ਗਏ ਸ਼ਿਮਲਾ ਦੇ ਸਾਬਕਾ ਐੱਸ. ਪੀ. ਡੀ. ਡਬਲਿਯੂ ਨੇਗੀ ਨੂੰ 5 ਦਿਨਾਂ ਦੀ ਸੀ. ਬੀ. ਆਈ. ਰਿਮਾਂਡ 'ਤੇ ਭੇਜਿਆ ਗਿਆ ਹੈ। ਸੀ. ਬੀ. ਆਈ. ਦੀ ਟੀਮ ਨੇ ਗ੍ਰਿਫਤਾਰੀ ਤੋਂ ਬਾਅਦ ਨੇਗੀ ਨੂੰ ਚੱਕਰ ਨੇ ਸੀ. ਬੀ. ਆਈ. ਅਦਾਲਤ 'ਚ ਪੇਸ਼ ਕੀਤਾ। ਸੀ. ਬੀ. ਆਈ. ਨੇ ਕੋਰਟ ਤੋਂ 5 ਦਿਨਾਂ ਦਾ ਰਿਮਾਂਡ ਮੰਗਿਆ। ਇਸ ਤੋਂ ਬਾਅਦ ਕੋਰਟ ਨੇ ਨੇਗੀ ਨੂੰ ਸੀ. ਬੀ. ਆਈ. ਰਿਮਾਂਡ 'ਤੇ ਭੇਜਣ ਦਾ ਹੁਕਮ ਦਿੱਤਾ। 
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸ਼ਿਮਲਾ ਦੇ ਸਾਬਕਾ ਐੈੱਸ. ਪੀ. ਡੀ. ਡਬਲਿਯੂ ਨੇਗੀ ਨੂੰ ਸੀ. ਬੀ. ਆਈ. ਨੇ ਗ੍ਰਿਫਤਾਰ ਕੀਤਾ ਸੀ।


Related News