ਏਅਰਕ੍ਰਾਫਟ ਕ੍ਰੈਸ਼ ''ਚ ਜਾਨ ਗੁਆਉਣ ਵਾਲੇ ਕੋਣਾਰਕ ਸ਼ਰਨ ਦਾ ਟ੍ਰੇਨਿੰਗ ਤੋਂ ਬਾਅਦ ਹੋਣ ਵਾਲਾ ਸੀ ਵਿਆਹ

Tuesday, Sep 22, 2020 - 02:14 AM (IST)

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਹੋਏ ਪ‍ਲੇਨ ਕ੍ਰੈਸ਼ ਚਾਰਟਰਡ ਏਅਰਕ੍ਰਾਫਟ ਦੇ ਟਰੇਨੀ ਪਾਇਲਟ ਕੋਣਾਰਕ ਸ਼ਰਨ ਦੀ ਮੌਤ ਹੋ ਗਈ। ਹਰਿਆਣਾ ਦੇ ਪਲਵਨ ਦੇ ਰਹਿਣ ਵਾਲੇ ਕੋਣਾਰਕ ਸ਼ਰਨ ਨੇ ਸਿਰਫ਼ 21 ਸਾਲ ਦੀ ਉਮਰ 'ਚ ਟ੍ਰੇਨਿੰਗ ਦੌਰਾਨ ਖ਼ਰਾਬ ਮੌਸਮ ਕਾਰਨ ਏਅਰਕ੍ਰਾਫਟ ਕ੍ਰੈਸ਼ ਹੋਣ ਕਾਰਨ ਜਾਨ ਗੁਆ ਦਿੱਤੀ।

ਹਰਿਆਣਾ ਦੇ ਪਲਵਨ ਜ਼ਿਲ੍ਹੇ ਦੇ ਆਦਰਸ਼ ਕਲੋਨੀ ਨਿਵਾਸੀ ਕੋਣਾਰਕ ਸ਼ਰਨ ਅਮੇਠੀ ਜ਼ਿਲ੍ਹੇ ਦੇ ਫੁਰਸਤਗੰਜ ਸਥਿਤ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕਾਦਮੀ 'ਚ ਪਾਇਲਟ ਦੀ ਟ੍ਰੇਨਿੰਗ ਲੈ ਰਹੇ ਸਨ। ਸਿਰਫ਼ 21 ਸਾਲ ਦੀ ਉਮਰ 'ਚ ਕੋਣਾਰਕ ਨੇ 135 ਘੰਟੇ ਦੀ ਹਵਾਈ ਉਡਾਣ ਦਾ ਅਨੁਭਵ ਪ੍ਰਾਪ‍ਤ ਕੀਤਾ ਸੀ। ਅਮੇਠੀ ਦੇ ਫੁਰਸਤਗੰਜ ਸਥਿਤ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕਾਦਮੀ (IGRUA) ਤੋਂ ਸੋਮਵਾਰ ਸਵੇਰੇ 10:20 ਵਜੇ ਟਰੇਨੀ ਪਾਇਲਟ ਕੋਣਾਰਕ ਸ਼ਰਨ ਨੇ TV-20 ਜਹਾਜ਼ ਤੋਂ ਸੋਲੋ ਪ੍ਰੀਖਣ ਲਈ ਉਡਾਣ ਭਰੀ ਸੀ। ਲੱਗਭੱਗ 11:20 ਵਜੇ ਉਨ੍ਹਾਂ ਦਾ ਇਹ ਜਹਾਜ਼ ਖ਼ਰਾਬ ਮੌਸਮ ਦੀ ਵਜ੍ਹਾ ਨਾਲ ਕ੍ਰੈਸ਼ ਹੋ ਗਿਆ। ਉਹ ਸੋਲੋ ਉਡਾਣ 'ਤੇ ਸੀ ਅਤੇ ਮੌਸਮ ਖ਼ਰਾਬ ਹੋਣ ਦੇ ਚੱਲਦੇ ਏਅਰਕ੍ਰਾਫਟ ਕ੍ਰੈਸ਼ ਹੋ ਗਿਆ।

ਕੋਣਾਰਕ ਦੇ ਪਿਤਾ ਰਾਮਸ਼ਰਣ ਏਅਰ ਇੰਡੀਆ 'ਚ ਕੰਮ ਕਰ ਰਹੇ ਸਨ ਹੁਣ ਉਹ ਰਿਟਾਇਰ ਹੋ ਚੁੱਕੇ ਹਨ। ਕੋਣਾਰਕ ਤਿੰਨ ਭੈਣਾਂ ਦੇ ਇਕਲੌਤੇ ਭਰਾ ਸਨ। ਕੋਣਾਰਕ ਦੀਆਂ ਤਿੰਨਾਂ ਭੈਣਾਂ ਪ੍ਰਤੀਭਾ, ਸੁਜਾਤਾ ਅਤੇ ਮੀਨਾਕਸ਼ੀ ਦਾ ਵਿਆਹ ਹੋ ਚੁੱਕਾ ਹੈ ਅਤੇ ਭੈਣ ਮੀਨਾਕਸ਼ੀ ਏਅਰ ਇੰਡੀਆ 'ਚ ਕੰਮ ਕਰ ਰਹੀ ਹੈ। ਪਰਿਵਾਰ ਨੇ ਦੱਸਿਆ ਕਿ ਕੋਣਾਰਕ ਦੀ ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਅਸੀਂ ਉਨ੍ਹਾਂ ਦੀ ਵਿਆਹ ਕਰਨ ਵਾਲੇ ਸਨ।


Inder Prajapati

Content Editor

Related News