ਮਹਿਲਾ ਡਾਕਟਰ ਰੇਪ-ਕਤਲ ਮਾਮਲਾ: ਜੂਨੀਅਰ ਡਾਕਟਰਾਂ ਦਾ ਅੰਦੋਲਨ ਜਾਰੀ, ਬੰਗਾਲ 'ਚ ਸਿਹਤ ਸੇਵਾਵਾਂ ਪ੍ਰਭਾਵਿਤ

Sunday, Aug 18, 2024 - 11:15 AM (IST)

ਮਹਿਲਾ ਡਾਕਟਰ ਰੇਪ-ਕਤਲ ਮਾਮਲਾ: ਜੂਨੀਅਰ ਡਾਕਟਰਾਂ ਦਾ ਅੰਦੋਲਨ ਜਾਰੀ, ਬੰਗਾਲ 'ਚ ਸਿਹਤ ਸੇਵਾਵਾਂ ਪ੍ਰਭਾਵਿਤ

ਕੋਲਕਾਤਾ- ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਹਿਲਾ ਡਾਕਟਰ ਨਾਲ ਰੇਪ ਅਤੇ ਕਤਲ ਦੇ ਮਾਮਲੇ 'ਚ ਇਨਸਾਫ ਦੀ ਮੰਗ ਨੂੰ ਲੈ ਕੇ ਪੱਛਮੀ ਬੰਗਾਲ ਦੇ ਸਰਕਾਰੀ ਹਸਪਤਾਲਾਂ ਦੇ ਜੂਨੀਅਰ ਡਾਕਟਰਾਂ ਦੀ ਹੜਤਾਲ ਐਤਵਾਰ ਨੂੰ ਵੀ ਜਾਰੀ ਰਹੀ, ਜਿਸ ਕਾਰਨ ਸੂਬੇ 'ਚ ਸਿਹਤ ਸੇਵਾਵਾਂ ਲਗਾਤਾਰ 10ਵੇਂ ਦਿਨ ਪ੍ਰਭਾਵਿਤ ਹੋਈਆਂ। ਐਤਵਾਰ ਨੂੰ ਸਰਕਾਰੀ ਹਸਪਤਾਲਾਂ ਵਿਚ ਆਊਟ ਪੇਸ਼ੈਂਟ ਵਿਭਾਗ (ਓ.ਪੀ.ਡੀ) ਬੰਦ ਹੋਣ ਕਾਰਨ ਮਰੀਜ਼ਾਂ ਦੀ ਭੀੜ ਘੱਟ ਰਹੀ ਪਰ ਸੀਨੀਅਰ ਡਾਕਟਰ ਐਮਰਜੈਂਸੀ ਵਿਭਾਗ ਵਿਚ ਸੇਵਾਵਾਂ ਜਾਰੀ ਰੱਖੀਆਂ।

ਇਹ ਵੀ ਪੜ੍ਹੋ- ਮਹਿਲਾ ਡਾਕਟਰ ਰੇਪ-ਕਤਲ ਮਾਮਲਾ: ਨਿਰਭਿਆ ਦੀ ਮਾਂ ਨੇ CM ਮਮਤਾ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਪ੍ਰਦਰਸ਼ਨ ਕਰ ਰਹੇ ਇਕ ਡਾਕਟਰ ਨੇ ਦੱਸਿਆ ਕਿ ਅਸੀਂ ਸਿਹਤ ਸੇਵਾਵਾਂ ਨੂੰ ਪ੍ਰਭਾਵਿਤ ਕਰਨ ਦੇ ਹੱਕ ਵਿਚ ਨਹੀਂ ਹਾਂ। ਅਸੀਂ ਮਰੀਜ਼ਾਂ ਦੀ ਪਰੇਸ਼ਾਨੀ ਨੂੰ ਸਮਝ ਸਕਦੇ ਹਾਂ ਪਰ ਡਿਊਟੀ 'ਤੇ ਮੌਜੂਦ ਡਾਕਟਰ ਨਾਲ ਰੇਪ ਅਤੇ ਕਤਲ ਜਿਹੀ ਘਿਨੌਣੀ ਘਟਨਾ ਕਾਰਨ ਸਾਡਾ ਵਿਰੋਧ ਪ੍ਰਦਰਸ਼ਨ ਕਰਨਾ ਜਾਇਜ਼ ਹੈ। ਡਾਕਟਰ ਨੇ ਕਿਹਾ ਕਿ ਕੀ ਅਸੀਂ ਕੰਮ 'ਤੇ ਆਉਂਦੇ ਹਾਂ ਤਾਂ ਕੀ ਅਸੀਂ ਇਹੀ ਉਮੀਦ ਕਰਦੇ ਹਾਂ? ਅਸੀਂ ਉਦੋਂ ਤੱਕ ਆਪਣਾ ਵਿਰੋਧ ਜਾਰੀ ਰੱਖਾਂਗੇ ਜਦੋਂ ਤੱਕ ਸਾਡੀ ਭੈਣ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਸਰਕਾਰ ਸਾਡੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਨਹੀਂ ਕਰਦੀ। 

ਇਹ ਵੀ ਪੜ੍ਹੋ- ਕੋਲਕਾਤਾ 'ਚ ਮਹਿਲਾ ਡਾਕਟਰ ਨਾਲ ਗੈਂਗਰੇਪ ਮਾਮਲੇ 'ਤੇ ਘਮਾਸਾਨ

ਦੱਸਣਯੋਗ ਹੈ ਕਿ ਪੋਸਟ-ਗ੍ਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ 9 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ਵਿਚੋਂ ਮਿਲੀ ਸੀ। ਇਸ ਮਾਮਲੇ ਵਿਚ ਅਗਲੇ ਦਿਨ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜੂਨੀਅਰ ਡਾਕਟਰਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾਵੇ ਅਤੇ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਜਨਤਕ ਕੀਤੀ ਜਾਵੇ। 13 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕੋਲਕਾਤਾ ਪੁਲਸ ਤੋਂ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ) ਨੂੰ ਸੌਂਪਣ ਦਾ ਹੁਕਮ ਦਿੱਤਾ ਸੀ। ਸੀ. ਬੀ. ਆਈ ਨੇ 14 ਅਗਸਤ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੱਛਮੀ ਬੰਗਾਲ ਸਰਕਾਰ ਨੇ ਕੰਮ ਵਾਲੀਆਂ ਥਾਵਾਂ, ਖਾਸ ਕਰਕੇ ਸਰਕਾਰੀ ਹਸਪਤਾਲਾਂ ਜਿੱਥੇ ਉਨ੍ਹਾਂ ਨੂੰ ਰਾਤ ਦੀਆਂ ਸ਼ਿਫਟਾਂ 'ਚ ਵੀ ਕੰਮ ਕਰਨਾ ਪੈਂਦਾ ਹੈ, ਵਿੱਚ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮਾਂ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਅਲਪਨ ਬੰਦੋਪਾਧਿਆਏ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਤੋਂ ਇਲਾਵਾ, ਹੋਸਟਲ ਅਤੇ ਹੋਰ ਥਾਵਾਂ ਜਿੱਥੇ ਔਰਤਾਂ ਰਾਤ ਦੀਆਂ ਸ਼ਿਫਟਾਂ 'ਚ ਕੰਮ ਕਰਦੀਆਂ ਹਨ, ਹੁਣ ਇਕ ਵੱਡੇ ਪ੍ਰੋਗਰਾਮ 'ਰਾਤੀਰੇਰ ਸਾਥੀ ਰਾਤਰੀ' ਦੇ ਦਾਇਰੇ ਵਿਚ ਆਉਣਗੀਆਂ, ਜਿਸ ਵਿਚ ਵਲੰਟੀਅਰ ਹਿੱਸਾ ਲੈਣਗੇ।

ਇਹ ਵੀ ਪੜ੍ਹੋ- ਪਿਓ ਨੇ ਧੀ ਨੂੰ ਦਿੱਤਾ ਭਰੋਸਾ, ਕਿਹਾ- ਜਿੱਥੇ ਚਾਹੇਗੀ ਕਰ ਦਿਆਂਗਾ ਵਿਆਹ, ਘਰ ਆ ਕੇ ਮੁੱਕਰਿਆ ਫਿਰ...

ਸੂਬਾ ਸਰਕਾਰ ਨੇ ਅਲਾਰਮ ਡਿਵਾਈਸ ਦੇ ਨਾਲ ਇਕ ਮੋਬਾਈਲ ਐਪਲੀਕੇਸ਼ਨ ਵਿਕਸਿਤ ਕਰਨ ਦਾ ਵੀ ਫੈਸਲਾ ਕੀਤਾ ਹੈ, ਜਿਸ ਨੂੰ ਔਰਤਾਂ ਡਾਊਨਲੋਡ ਕਰ ਸਕਦੀਆਂ ਹਨ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਸਬੰਧਤ ਸਥਾਨਕ ਪੁਲਸ ਸਟੇਸ਼ਨਾਂ ਨਾਲ ਸੰਪਰਕ ਕਰਨ ਲਈ ਵਰਤ ਸਕਦੀਆਂ ਹਨ। ਬੰਦੋਪਾਧਿਆਏ ਨੇ ਕਿਹਾ ਕਿ ਸਰਕਾਰੀ ਅਤੇ ਨਿੱਜੀ ਅਦਾਰਿਆਂ 'ਚ ਕੰਮ ਕਰਨ ਵਾਲੀਆਂ ਮਹਿਲਾ ਕਰਮੀਆਂ ਨੂੰ ਰਾਤ ਸਮੇਂ ਦੋ ਮੈਂਬਰੀ ਮਹਿਲਾ ਟੀਮਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਤਾਂ ਜੋ ਉਹ ਇਕ-ਦੂਜੇ ਨੂੰ ਆਪਣੀਆਂ ਗਤੀਵਿਧੀਆਂ ਤੋਂ ਜਾਣੂ ਕਰਵਾ ਸਕਣ। ਬੰਦੋਪਾਧਿਆਏ ਨੇ ਕਿਹਾ ਕਿ ਅਸੀਂ ਕੰਮ ਵਾਲੀਆਂ ਥਾਵਾਂ 'ਤੇ ਪੁਰਸ਼ ਅਤੇ ਮਹਿਲਾ ਸੁਰੱਖਿਆ ਕਰਮੀਆਂ ਦੇ ਸਹੀ ਅਨੁਪਾਤ ਨੂੰ ਬਣਾਈ ਰੱਖਣ ਦੀ ਸਿਫਾਰਸ਼ ਕੀਤੀ ਹੈ। ਰਾਤ ਸਮੇਂ ਪੁਲਸ ਸਾਰੇ ਮੈਡੀਕਲ ਕਾਲਜਾਂ, ਹਸਪਤਾਲਾਂ ਅਤੇ ਮਹਿਲਾ ਹੋਸਟਲਾਂ ਵਿਚ ਗਸ਼ਤ ਕਰੇਗੀ। ਜਿੱਥੇ ਵੀ ਸੰਭਵ ਹੋਵੇ ਔਰਤਾਂ ਲਈ ਰਾਤ ਦੀ ਸ਼ਿਫਟ ਡਿਊਟੀ ਮੁਲਤਵੀ ਕੀਤੀ ਜਾ ਸਕਦੀ ਹੈ। ਅਸੀਂ ਇਨ੍ਹਾਂ ਕਦਮਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਉਮੀਦ ਕਰਦੇ ਹਾਂ।

ਇਹ ਵੀ ਪੜ੍ਹੋ- ਦੇਸ਼ ਭਗਤੀ ਦਾ ਅਨੋਖਾ ਜਨੂੰਨ; ਸ਼ਖ਼ਸ ਦੇ ਇਸ ਕੰਮ ਨੂੰ ਤੁਸੀਂ ਵੀ ਕਰੋਗੇ ਸਲਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Tanu

Content Editor

Related News