ਕੋਲਕਾਤਾ ਦੇ ਇਸ ਮੰਦਰ ਦੇ ਖੁੱਲ੍ਹੇ ਦੁਆਰ, ਮਾਸਕ ਪਹਿਨ ਕੇ ਪੁੱਜੇ ਸ਼ਰਧਾਲੂ

Sunday, Jul 05, 2020 - 04:48 PM (IST)

ਕੋਲਕਾਤਾ— ਇਸਕਾਨ ਦੇ ਹੈੱਡਕੁਆਰਟਰ ਮਾਯਾਪੁਰ ਵਿਚ ਚੰਦਰੋਦਯ ਮੰਦਰ ਦੇ ਦੁਆਰ ਐਤਵਾਰ ਯਾਨੀ ਕਿ ਅੱਜ ਸ਼ਰਧਾਲੂਆਂ ਲਈ ਮੁੜ ਖੋਲ੍ਹ ਦਿੱਤੇ ਗਏ। ਕੋਵਿਡ-19 ਮਹਾਮਾਰੀ ਨੂੰ ਵੇਖਦਿਆਂ ਲੱਗਭਗ 3 ਮਹੀਨੇ ਪਹਿਲਾਂ ਮੰਦਰ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸਕਾਨ ਮਾਯਾਪੁਰ ਦੇ ਬੁਲਾਰੇ ਸੁਬਰਤ ਦਾਸ ਨੇ ਦੱਸਿਆ ਕਿ ਦੇਵੀ-ਦੇਵਤਿਆਂ ਦੇ ਦਰਸ਼ਨ ਸਵੇਰੇ  9 ਵਜੇ ਤੋਂ ਸ਼ੁਰੂ ਹੋਏ ਅਤੇ ਸੈਨੇਟਾਈਜ਼ਰ ਸੁਰੰਗ 'ਚੋਂ ਲੰਘ ਕੇ ਲੱਗਭਗ 100 ਸ਼ਰਧਾਲੂ ਮੰਦਰ ਕੰਪਲੈਕਸ ਵਿਚ ਪੁੱਜੇ। ਮੰਦਰ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਾ ਰਹੇਗਾ। ਮੰਦਰ 23 ਮਾਰਚ ਤੋਂ ਬੰਦ ਸੀ।

ਉਨ੍ਹਾਂ ਨੇ ਕਿਹਾ ਕਿ ਅੱਜ ਸ਼ਾਮ 200 ਸ਼ਰਧਾਲੂਆਂ ਦੇ ਆਉਣ ਦੀ ਉਮੀਦ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਗਿਣਤੀ ਅਗਲੇ ਹਫਤੇ ਤੱਕ ਵੱਧ ਜਾਵੇਗੀ। ਸ਼ਰਧਾਲੂਆਂ ਨੂੰ ਬਿਨਾਂ ਮਾਸਕ ਪਹਿਨੇ ਮੰਦਰ ਵਿਚ ਐਂਟਰੀ ਨਹੀਂ ਦਿੱਤੀ ਜਾ ਰਹੀ। ਮਾਯਾਪੁਰ ਪ੍ਰਸ਼ਾਸਨਿਕ ਪਰੀਸ਼ਦ ਦੇ ਉੱਪ ਪ੍ਰਧਾਨ ਮਾਧਵ ਗੌਰਾਂਗਾ ਦਾਸ ਨੇ ਕਿਹਾ ਕਿ ਭਗਤਾਂ ਅਤੇ ਸੈਲਾਨੀਆਂ ਦੀ ਸੁਰੱਖਿਆ ਸਾਡੇ ਲਈ ਸਭ ਤੋਂ ਮਹੱਤਵਪੂਰਨ ਹੈ, ਇਸ ਲਈ ਅਸੀਂ ਭਗਤਾਂ ਲਈ ਮੰਦਰ ਖੋਲ੍ਹਣ 'ਚ ਥੋੜ੍ਹਾ ਵੱਧ ਸਮਾਂ ਲਿਆ।


Tanu

Content Editor

Related News