''''ਮੈਨੂੰ ਕਮਰੇ ''ਚ ਲਿਜਾ ਕੇ ਰਾਤ 10 ਵਜੇ ਤੱਕ...'''', ਗੈਂਗਰੇਪ ਪੀੜਤਾ ਨੇ ਪੁਲਸ ਅੱਗੇ ਰੱਖੀ ਕੱਲੀ-ਕੱਲੀ ਗੱਲ
Friday, Jun 27, 2025 - 05:02 PM (IST)

ਨੈਸ਼ਨਲ ਡੈਸਕ- ਅੱਜ ਦੇਸ਼ ਭਰ 'ਚ ਇਕ ਵਾਰ ਫ਼ਿਰ ਤੋਂ ਉਦੋਂ ਗੁੱਸੇ ਦੀ ਲਹਿਰ ਦੌੜ ਗਈ, ਜਦੋਂ ਕੋਲਕਾਤਾ ਦੇ ਇਕ ਲਾਅ ਕਾਲਜ 'ਚ ਇਕ ਵਿਦਿਆਰਥਣ ਨਾਲ 3 ਨੌਜਵਾਨਾਂ ਨੇ ਹਵਸ 'ਚ ਅੰਨ੍ਹੇ ਹੋ ਕੇ ਜਬਰ-ਜਨਾਹ ਕੀਤਾ। ਇਹ ਮਾਮਲਾ ਕਾਫ਼ੀ ਦੇਰ ਤੋਂ ਚਰਚਾ ਦਾ ਵਿਸ਼ਾ ਬਣੇ ਹੋਏ ਕੋਲਕਾਤਾ ਦੇ ਹੀ ਆਰ.ਜੀ. ਕਰ ਮੈਡੀਕਲ ਕਾਲਜ 'ਚ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਮਗਰੋਂ ਇਕ ਹੋਰ ਅਜਿਹਾ ਹੀ ਵੱਡਾ ਮਾਮਲਾ ਹੈ, ਜਿਸ ਮਗਰੋਂ ਬੰਗਾਲ ਪੁਲਸ ਪ੍ਰਸ਼ਾਸਨ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਇਸ ਮਾਮਲੇ 'ਚ ਥਾਣਾ ਕਸਬਾ ਦੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪੀੜਤ ਵਿਦਿਆਰਥਣ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਉਸ ਨੂੰ ਉੱਥੇ ਰਹਿਣ ਲਈ ਕਿਹਾ ਤੇ ਸ਼ਾਮ ਨੂੰ ਉਸ ਨੂੰ ਕਾਲਜ ਦੇ ਗ੍ਰਾਊਂਡ ਫਲੋਰ 'ਤੇ ਸਥਿਤ ਇਕ ਕਮਰੇ 'ਚ ਲੈ ਗਏ, ਜਿੱਥੇ ਉਨ੍ਹਾਂ ਨੇ ਰਾਤ ਕਰੀਬ 10 ਵਜੇ ਤੱਕ ਉਸ ਨਾਲ ਜਬਰ-ਜਨਾਹ ਕੀਤਾ।
ਪੀੜਤਾ ਨੇ ਇਹ ਵੀ ਦੱਸਿਆ ਕਿ ਇਸ ਗੰਦੀ ਕਰਤੂਤ ਦੀਆਂ ਉਕਤ ਮੁਲਜ਼ਮਾਂ ਨੇ ਵੀਡੀਓਜ਼ ਵੀ ਬਣਾਈਆਂ ਸਨ ਤੇ ਇਹ ਵੀਡੀਓ ਦਿਖਾ ਕੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਇਹ ਵੀਡੀਓਜ਼ ਸੋਸ਼ਲ ਮੀਡੀਆ 'ਤੇ ਪੋਸਟ ਕਰ ਦੇਣਗੇ।
ਇਹ ਵੀ ਪੜ੍ਹੋ- 'ਜੈ ਹਿੰਦ, ਜੈ ਭਾਰਤ !', ISS ਪਹੁੰਚਦਿਆਂ ਹੀ ਸ਼ੁਭਾਂਸ਼ੂ ਨੇ ਦੇਸ਼ ਵਾਸੀਆਂ ਦੇ ਨਾਂ ਹਿੰਦੀ 'ਚ ਭੇਜਿਆ 'ਖ਼ਾਸ' ਸੰਦੇਸ਼
ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਕਮਰੇ 'ਚ ਉਕਤ ਹਰਕਤ ਕੀਤੀ ਗਈ ਹੈ, ਉੱਥੇ ਫੌਰੈਂਸਿਕ ਟੀਮਾਂ ਨੂੰ ਸਬੂਤ ਇਕੱਠੇ ਕਰਨ ਲਈ ਭੇਜ ਦਿੱਤਾ ਗਿਆ ਹੈ ਤੇ ਮੁਲਜ਼ਮਾਂ ਦੇ ਫੋਨ ਵੀ ਕਬਜ਼ੇ 'ਚ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਇਹ ਫੁਟੇਜ ਉਨ੍ਹਾਂ ਨੇ ਕਿਸੇ ਨੂੰ ਭੇਜੀ ਤਾਂ ਨਹੀਂ ਹੈ।
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਨੈਨਾ ਚੈਟਰਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲੇ ਦਾ ਮੁੱਖ ਮੁਲਜ਼ਮ ਵਕਾਲਤ ਦੀ ਪੜ੍ਹਾਈ ਖ਼ਤਮ ਕਰ ਕੇ ਪਾਸ ਆਊਟ ਹੋ ਚੁੱਕਾ ਵਿਦਿਆਰਥੀ ਹੈ, ਜਦਕਿ 2 ਮੁਲਜ਼ਮ ਪੀੜਤਾ ਦੇ ਸੀਨੀਅਰ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਕਾਲਜ ਦੇ ਸੁਰੱਖਿਆ ਗਾਰਡ ਨੇ ਦਿੱਤੀ ਤੇ ਫ਼ੋਨ ਕਰ ਕੇ ਦੱਸਿਆ ਕਿ ਪੁਲਸ ਨੇ ਕਾਲਜ ਦੇ ਦੋ ਕਮਰੇ ਸੀਲ ਕਰ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦਾ ਮੁੱਖ ਮੁਲਜ਼ਮ ਤ੍ਰਿਣਮੂਲ ਕਾਂਗਰਸ ਨਾਲ ਜੁੜਿਆ ਹੋਇਆ ਹੈ, ਜਿਸ ਮਗਰੋਂ ਉੱਥੇ ਸਿਆਸੀ ਘਮਸਾਨ ਵੀ ਛਿੜ ਗਿਆ ਹੈ। ਮਾਮਲੇ ਦੇ ਸਾਹਮਣੇ ਆਉਣ ਮਗਰੋਂ ਕਾਂਗਰਸੀ ਵਰਕਰਾਂ ਨੇ ਕਸਬਾ ਪੁਲਸ ਸਟੇਸ਼ਨ ਦੇ ਬਾਹਰ ਧਰਨਾ ਵੀ ਦਿੱਤਾ ਸੀ, ਪਰ ਇਸ ਮਗਰੋਂ ਪੁਲਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਉੱਥੋਂ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ- ਕਾਲਜ 'ਚ ਹੀ ਹੋ ਗਿਆ 'ਗੰਦਾ ਕੰਮ', ਕਲਾਸ 'ਚ ਗਈ ਕੁੜੀ ਨੂੰ 3 ਮੁੰਡਿਆਂ ਨੇ ਕਮਰੇ 'ਚ ਲਿਜਾ ਕੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e