ਪੰਜਾਬ-ਦਿੱਲੀ ਵਿਚਾਲੇ ਹੋਇਆ ‘ਨਾਲੇਜ ਸ਼ੇਅਰਿੰਗ ਐਗਰੀਮੈਂਟ’, CM ਕੇਜਰੀਵਾਲ ਤੇ ਮਾਨ ਨੇ ਕੀਤੇ ਦਸਤਖ਼ਤ

04/26/2022 12:59:00 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਹੋਏ ਵਿਕਾਸ ਕਾਰਜਾਂ ਤੋਂ ਸਿੱਖ ਕੇ ਪੰਜਾਬ ’ਚ ਵਿਕਾਸ ਕੀਤਾ ਜਾਵੇਗਾ। ਇਸੇ ਉਦੇਸ਼ ਨਾਲ ਦੋਹਾਂ ਸਰਕਾਰਾਂ ਨੇ ਇਕ ਨਾਲੇਜ ਸ਼ੇਅਰਿੰਗ ਐਗਰੀਮੈਂਟ ’ਤੇ ਦਸਤਖ਼ਤ ਕੀਤੇ ਹਨ। ਜਿਸ ਦਾ ਮਤਲਬ ਗਿਆਨ ਦਾ ਤਬਾਦਲਾ। ਇਸ ਸਮਝੌਤੇ ਤਹਿਤ ਦੋਵੇਂ ਸਰਕਾਰਾਂ ਇਕ-ਦੂਜੇ ਤੋਂ ਹਰ ਖੇਤਰ ’ਚ ਗਿਆਨ ਨੂੰ ਸਾਂਝਾ ਕਰਨਗੀਆਂ। ਇਸ ਦੇ ਪਿੱਛੇ ਦਾ ਮਕਸਦ ਹੈ ਕਿ ਦੋਵੇਂ ਸਰਕਾਰਾਂ ਜਿਹੜੇ ਖੇਤਰਾਂ ’ਚ ਬਿਹਤਰ ਕਰ ਰਹੀਆਂ ਹਨ, ਉਨ੍ਹਾਂ ਤੋਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਸਿੱਖਣ ਅਤੇ ਆਪਣੇ ਪ੍ਰਦੇਸ਼ ’ਚ ਉਸ ਤਕਨੀਕ ਨੂੰ ਵਰਤਣ। 

ਇਹ ਵੀ ਪੜ੍ਹੋ: ਨਰਿੰਦਰ ਤੋਮਰ ਦਾ ਵੱਡਾ ਬਿਆਨ, ਕਿਹਾ- ਕਿਸਾਨ ਕਰਦੇ ਹਨ ਜ਼ਹਿਰੀਲੀ ਖੇਤੀ, ਖ਼ੁਦ ਨਹੀਂ ਖਾਂਦੇ

 

ਆਪਣੇ ਸੰਬੋਧਨ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ ਆਪਣੀ ਤਰ੍ਹਾਂ ਦਾ ਅਨੋਖਾ ਐਗਰੀਮੈਂਟ ਹੋਵੇਗਾ, ਜਿਸ ਨੂੰ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਨੇ ਸਾਈਨ ਕੀਤਾ ਹੈ। ਸਾਡਾ ਟੀਚਾ ਇਕ-ਦੂਜੇ ਤੋਂ ਸਿੱਖਣਾ ਅਤੇ ਅੱਗੇ ਵਧਣਾ ਹੈ। ਇਹ ਇਕ ਵੱਡਾ ਬਦਲਾਅ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਹੀਂ ਕਹਿੰਦੇ ਕਿ ਸਿਰਫ਼ ਅਸੀਂ ਹੀ ਚੰਗਾ ਕੰਮ ਕੀਤਾ ਹੈ। ਅਸੀਂ ਇਸ ਸਮਝੌਤੇ ’ਤੇ ਇਸ ਲਈ ਦਸਤਖ਼ਤ ਕੀਤੇ ਹਨ, ਅਸੀਂ ਇਕ-ਦੂਜੇ ਤੋਂ ਸਿੱਖ ਕੇ ਕੰਮ ਕਰਾਂਗੇ। ਆਪਣੇ-ਆਪਣੇ ਸਮੇਂ ’ਤੇ ਕਈ ਸੂਬਿਆਂ ਨੇ ਚੰਗਾ ਕੰਮ ਕੀਤਾ ਪਰ ਅਸੀਂ ਇਕ ਗਲਤੀ ਕੀਤੀ ਕਿ ਅਸੀਂ ਉਨ੍ਹਾਂ ਤੋਂ ਸਿੱਖਿਆ ਨਹੀਂ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ’ਚ ਸਿੱਖਿਆ ਸਮੇਤ ਹੋਰ ਖੇਤਰਾਂ ’ਚ ਚੰਗਾ ਕੰਮ ਹੋਇਆ ਹੈ। ਅਜਿਹਾ ਹੀ ਚੰਗਾ ਕੰਮ ਪੰਜਾਬ ’ਚ ਵੀ ਹੋਵੇਗਾ।

ਇਹ ਵੀ ਪੜ੍ਹੋ- J&K ਨੂੰ 20 ਹਜ਼ਾਰ ਕਰੋੜ ਦੀ ਸੌਗਾਤ, PM ਮੋਦੀ ਬੋਲੇ- ਅੱਜ ਵਿਕਾਸ ਦੀ ਤਾਕਤ ਦਾ ਵੱਡਾ ਦਿਨ

ਕੇਜਰੀਵਾਲ ਨੇ ਅੱਗੇ ਕਿਹਾ ਕਿ ਭਗਵੰਤ ਮਾਨ ਕੱਲ ਤੋਂ ਦਿੱਲੀ ਦੇ ਦੌਰੇ ’ਤੇ ਹਨ, ਉਨ੍ਹਾਂ ਨੇ ਇੱਥੇ ਸਕੂਲ, ਮੁਹੱਲਾ ਕਲੀਨਿਕ ਅਤੇ ਹਸਪਤਾਲ ਵੇਖੇ। ਹੁਣ ਇੱਥੇ ਉਨ੍ਹਾਂ ਨੂੰ ਜੋ ਚੰਗਾ ਲੱਗਾ, ਉਹ ਪੰਜਾਬ ’ਚ ਲਾਗੂ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ ਵੀ ਕਈ ਚੰਗ ਕੰਮ ਹੋਏ ਹਨ, ਜਿਨ੍ਹਾਂ ਨੂੰ ਅਸੀਂ ਲਾਗੂ ਕਰਾਂਗੇ ਅਤੇ ਅੱਗੇ ਵੀ ਪੰਜਾਬ ’ਚ ਚੰਗੇ ਕੰਮ ਹੋਣਗੇ, ਜਿਨ੍ਹਾਂ ਤੋਂ ਅਸੀਂ ਜ਼ਰੂਰ ਸਿੱਖਾਂਗੇ। ਸਾਡਾ ਮੰਨਣਾ ਹੈ ਕਿ ਅਸੀਂ ਇਕ-ਦੂਜੇ ਤੋਂ ਸਿੱਖ ਕੇ ਅੱਗੇ ਵਧ ਸਕਦੇ ਹਾਂ। ਅਸੀਂ ਸਾਰੇ ਮਿਲ ਕੇ ਤਰੱਕੀ ਕਰਾਂਗੇ।

ਨੋਟ- ਇਸ ਖਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦੱਸੋ


Tanu

Content Editor

Related News