ਅਯੁੱਧਿਆ ਵਿਵਾਦ : ਜਾਣੋ ਕੌਣ ਹਨ SC ਦੇ ਉਹ 5 ਜੱਜ, ਜੋ ਸੁਣਾਉਣਗੇ ਇਤਿਹਾਸਕ ਫੈਸਲਾ

Saturday, Nov 09, 2019 - 12:22 AM (IST)

ਅਯੁੱਧਿਆ ਵਿਵਾਦ : ਜਾਣੋ ਕੌਣ ਹਨ SC ਦੇ ਉਹ 5 ਜੱਜ, ਜੋ ਸੁਣਾਉਣਗੇ ਇਤਿਹਾਸਕ ਫੈਸਲਾ

ਨਵੀਂ ਦਿੱਲੀ — ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ 'ਚ ਸੁਪਰੀਮ ਕੋਰਟ ਆਪਣਾ ਬਹੁਪੱਖੀ ਫੈਸਲਾ ਸ਼ਨੀਵਾਰ ਸਵੇਰੇ ਸਾਢੇ 10 ਵਜੇ ਸੁਣਾਏਗਾ। ਸਾਲਾਂ ਤੋਂ ਚੱਲੇ ਆ ਰਹੇ ਇਸ ਮਾਮਲੇ ਦੀ ਆਖਰੀ ਸੁਣਵਾਈ 40 ਦਿਨਾਂ ਦੀ ਬਹਿਸ ਤੋਂ ਬਾਅਦ ਸੁਣਵਾਈ ਪੂਰੀ ਹੋ ਗਈ ਹੈ ਅਤ ਹੁਣ ਪੁਰੇ ਦੇਸ਼ ਦੀਆਂ ਨਜ਼ਰਾਂ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ 'ਤੇ ਹਨ। ਆਓ ਦੇਖਦੇ ਹਾਂ ਕਿ ਸੰਵਿਧਾਨਕ ਬੈਂਕ 'ਚ ਕੌਣ-ਕੌਣ ਜੱਜ ਸ਼ਾਮਲ ਹਨ:-

1. ਜਸਟਿਸ ਰੰਜਨ ਗੋਗੋਈ
ਅਸਾਮ ਤੋਂ ਸਬੰਧ ਰੱਖਣ ਵਾਲੇ ਜਸਟਿਸ ਰੰਜਨ ਗੋਗੋਈ ਸੁਪਰੀਮ ਕੋਰਟ ਦੇ ਜੱਜ ਤੋਂ ਪਹਿਲਾਂ ਗੁਹਾਟੀ ਹਾਈ ਕੋਰਟ 'ਚ ਜੱਜ ਰਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਹੇ ਚੁੱਕੇ ਹਨ। ਉਨ੍ਹਾਂ ਨੇ 3 ਅਕਤੂਬਰ 2018 ਨੂੰ ਬਤੌਰ ਮੁੱਖ ਜੱਜ ਅਹੁਦਾ ਸੰਭਾਲਿਆ ਸੀ। ਬਤੌਰ ਚੀਫ ਜਸਟਿਸ ਆਪਣੇ ਕਾਰਜਕਾਲ 'ਚ ਕਈ ਇਤਿਹਾਸਕ ਮਾਮਲਿਆਂ ਨੂੰ ਸੁਣਿਆ ਹੈ, ਜਿਸ 'ਚ ਅਯੁੱਧਿਆ ਕੇਸ, ਐੱਨ.ਆਰ.ਸੀ., ਜੰਮੂ ਕਸ਼ਮੀਰ ਕੇਸ ਸ਼ਾਮਲ ਹਨ।

2. ਜਸਟਿਸ ਐੱਸ.ਏ. ਬੋਬੜੇ
ਜਸਟਿਸ ਐੱਸ.ਏ. ਬੋਬੜੇ ਸੀ.ਜੇ.ਆਈ. ਗੋਗੋਈ ਦੇ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਦੀ ਥਾਂ ਲੈਣ ਵਾਲੇ ਹਨ। ਸੁਪਰੀਮ ਕੋਰਟ ਤੋਂ ਪਹਿਲਾਂ ਬੰਬੇ ਹਾਈ ਕੋਰਟ ਅਤੇ ਐੱਮ.ਪੀ. ਹਾਈ ਕੋਰਟ ਦੇ ਜੱਜ ਰਹਿ ਚੁੱਕੇ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਵੀ ਰਹੇ ਸੀ।

3. ਜਸਟਿਸ ਅਸ਼ੋਕ ਭੂਸ਼ਣ
ਉੱਤਰ ਪ੍ਰਦੇਸ਼ ਦੇ ਜੌਨਪੁਰ ਤੋਂ ਆਉਣ ਵਾਲੇ ਜਸਟਿਸ ਅਸ਼ੋਕ ਭੂਸ਼ਣ ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਸਨ।

4. ਜਸਟਿਸ ਡੀਵਾਈ ਚੰਦਰਚੂੜ
ਬੰਬੇ ਹਾਈ ਕੋਰਟ ਅਤੇ ਇਲਾਹਾਬਾਦ ਹਾਈ ਕੋਰਟ 'ਚ ਜੱਜ ਰਹਿ ਚੁੱਕੇ ਹਨ। ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਇਲਾਹਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਸਨ।

5. ਜਸਟਿਸ ਐੱਸ.ਏ. ਅਬਦੁਲ ਨਜੀਰ
ਸੁਪਰੀਮ ਕੋਰਟ ਦਾ ਜੱਜ ਬਣਨ ਤੋਂ ਪਹਿਲਾਂ ਕਰਨਾਟਕ ਹਾਈ ਕੋਰਟ ਦੇ ਜੱਜ ਸਨ।


author

Inder Prajapati

Content Editor

Related News