ਦਿੱਲੀ ’ਚ ਫਿਰ ਬਦਲੇ ਨਿਯਮ, ਮੈਟਰੋ ਤੇ ਬੱਸਾਂ ’ਚ ਸਫਰ ਕਰਨ ਤੋਂ ਪਹਿਲਾਂ ਪੜ੍ਹੋ ਦਿਸ਼ਾ-ਨਿਰਦੇਸ਼
Sunday, Apr 11, 2021 - 12:09 PM (IST)
ਨਵੀਂ ਦਿੱਲੀ– ਰਾਸ਼ਟਰੀ ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਐਤਵਾਰ ਤੋਂ ਦਿੱਲੀ ਮੈਟਰੋ, ਡੀ.ਟੀ.ਸੀ. ਅਤੇ ਕਲੱਸਟਰ ਦੀਆਂ ਬੱਸਾਂ ’ਚ ਸਵਾਰੀ ਸਮਰੱਥਾ ਨੂੰ ਘਟਾ ਦਿੱਤਾ ਗਿਆ ਹੈ। ਨਵੇਂ ਹੁਕਮਾਂ ਤੋਂ ਬਾਅਦ ਹੁਣ ਮੈਟਰੋ, ਡੀ.ਟੀ.ਸੀ. ਅਤੇ ਕਲੱਸਟਰ ਬੱਸਾਂ ’ਚ ਸਿਰਫ ਸਮਰੱਥਾ ਤੋਂ 50 ਫੀਸਦੀ ਸਵਾਰੀਆਂ ਨੂੰ ਹੀ ਸਫਰ ਕਰਨ ਦੀ ਮਨਜ਼ੂਰੀ ਹੈ।
ਇਹ ਵੀ ਪੜ੍ਹੋ– ਚੋਣ ਕਮਿਸ਼ਨ ਦੀ ਚਿਤਾਵਨੀ, ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹੋਵੇ ਨਹੀਂ ਤਾਂ ਰੈਲੀਆਂ ’ਤੇ ਲੱਗੇਗੀ ਪਾਬੰਦੀ
ਨਾਈਟ ਕਰਫਿਊ ਪਹਿਲਾਂ ਤੋਂ ਲਾਗੂ
ਮੈਟਰੋ ਅਤੇ ਬੱਸਾਂ ’ਚ ਯਾਤਰੀ ਸਮਰੱਥਾ ਨੂੰ ਘਟਾਏ ਜਾਣ ਦੇ ਅੱਜ ਯਾਨੀ ਐਤਵਾਰ ਤੋਂ ਜਾਰੀ ਆਦੇਸ਼ ਦੀ ਜਾਣਕਾਰੀ ਦੀ ਘਾਟ ਹੋਣ ਕਾਰਨ ਸਵਾਰੀਆਂ ਬੱਸ ’ਚ ਤਾਇਨਾਤ ਮਾਰਸ਼ਲ ਨਾਲ ਬਹਿਸ ਕਰਦੀਆਂ ਵੇਖੀਆਂ ਗਈਆਂ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵਧਦੇ ਕਹਿਰ ਨੂੰ ਵੇਖਦੇ ਹੋਏ ਦਿੱਲੀ ’ਚ ਪਹਿਲਾਂ ਤੋਂ ਹੀ ਨਾਈਟ ਕਰਫਿਊ ਦੇ ਨਾਲ ਹੀ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ– BSNL ਗਾਹਕਾਂ ਲਈ ਖ਼ੁਸ਼ਖ਼ਬਰੀ! ਇਸ ਪਲਾਨ ’ਚ 90 ਦਿਨਾਂ ਲਈ ਮਿਲੇਗਾ ਅਨਲਿਮਟਿਡ ਡਾਟਾ
ਵਿਆਹ ਸਮਾਰੋਹ ਨੂੰ ਲੈ ਕੇ ਵੀ ਨਵੇਂ ਨਿਯਮ
ਇਸ ਤੋਂ ਇਲਾਵਾ ਵਿਆਹ ਸਮਾਰੋਹ ’ਚ 50 ਮਹਿਮਾਨ ਹੀ ਸ਼ਾਮਲ ਹੋ ਸਕਣਗੇ। ਦਿੱਲੀ ਆਫਤ ਪ੍ਰਬੰਧਨ ਅਥਾਰਿਟੀ (ਡੀ.ਡੀ.ਐੱਮ.ਏ.) ਨੇ ਕਿਹਾ ਕਿ ਮਹਾਰਾਸ਼ਟਰ ਤੋਂ ਜਹਾਜ਼ ਰਾਹੀਂ ਦਿੱਲੀ ਆਉਣ ਵਾਲੇ ਯਾਤਰੀਆਂ ਲਈ ਆਰ.ਟੀ.-ਪੀ.ਸੀ.ਆਰ. ਨੈਗੇਟਿਵ ਰਿਪੋਰਟ ਜ਼ਰੂਰੀ ਹੋਵੇਗੀ ਅਤੇ ਨੈਗੇਟਿਵ ਰਿਪੋਰਟ ਨਾ ਹੋਣ ’ਤੇ 14 ਦਿਨਾਂ ਲਈ ਇਕਾਂਤਵਾਸ ’ਚ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਰੈਸਤਰਾਂ, ਬਾਰ ਨੂੰ 50 ਫੀਸਦੀ ਸਮਰੱਥਾ ਦੇ ਨਾਲ ਚਲਾਉਣ ਦੀ ਮਨਜ਼ੂਰੀ ਰਹੇਗੀ।
ਨੋਟ: ਇਸ ਖਬਰ ਬਾਰੇ ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ