ਮਰੀਜ਼ਾਂ ਦੀ ਗਿਣਤੀ ਹੈਰਾਨੀਜਨਕ, ਜਾਣੋਂ ਕਿਸ ਦੇਸ਼ ''ਚ ਹਨ ''ਕੋਰੋਨਾਵਾਇਰਸ'' ਦੇ ਕਿੰਨੇ ਮਾਮਲੇ

Sunday, Feb 23, 2020 - 06:03 PM (IST)

ਮਰੀਜ਼ਾਂ ਦੀ ਗਿਣਤੀ ਹੈਰਾਨੀਜਨਕ, ਜਾਣੋਂ ਕਿਸ ਦੇਸ਼ ''ਚ ਹਨ ''ਕੋਰੋਨਾਵਾਇਰਸ'' ਦੇ ਕਿੰਨੇ ਮਾਮਲੇ

ਬੀਜਿੰਗ- ਚੀਨ ਤੋਂ ਫੈਲੇ ਕੋਰੋਨਾਵਾਇਰਸ ਨੇ ਦੁਨੀਆਭਰ ਵਿਚ ਹੁਣ ਤੱਕ 78 ਹਜ਼ਾਰ ਤੋਂ ਵਧੇਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਬੀਮਾਰੀ ਦਾ ਨਾਂ 'ਕੋਵਿਡ-19' ਰੱਖਿਆ ਹੈ। ਹਰ ਦੇਸ਼ ਦੇ ਸਿਹਤ ਵਿਭਾਗ ਵਲੋਂ ਐਤਵਾਰ ਨੂੰ ਜਾਰੀ ਤਾਜ਼ਾਂ ਅੰਕੜਿਆਂ ਮੁਤਾਬਕ ਵਾਇਰਸ ਦੇ ਇਕੱਲੇ ਚੀਨ ਵਿਚ 76,936 ਮਾਮਲੇ ਸਾਹਮਣੇ ਆਏ ਤੇ 2442 ਲੋਕਾਂ ਦੀ ਮੌਤ ਹੋਈ ਹੈ।

ਦੁਨੀਆਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ
ਹਾਂਗਕਾਂਗ- 69 ਮਾਮਲੇ, 2 ਮੌਤਾਂ
ਮਕਾਓ- 10 ਮਾਮਲੇ
ਜਾਪਾਨ-769 ਮਾਮਲੇ, ਤਿੰਨ ਮੌਤਾਂ
ਦੱਖਣੀ ਕੋਰੀਆ- 556 ਮਾਮਲੇ, 5 ਮੌਤਾਂ
ਸਿੰਗਾਪੁਰ- 89 ਮਾਮਲੇ
ਇਟਲੀ- 79 ਮਾਮਲੇ, 2 ਮੌਤਾਂ
ਅਮਰੀਕਾ- 35 ਮਾਮਲੇ, ਚੀਨ ਵਿਚ ਇਕ ਅਮਰੀਕੀ ਦੀ ਮੌਤ
ਥਾਈਲੈਂਡ- 35 ਮਾਮਲੇ
ਈਰਾਨ- 28 ਮਾਮਲੇ, 6 ਮੌਤਾਂ
ਤਾਇਵਾਨ- 26 ਮਾਮਲੇ, ਇਕ ਦੀ ਮੌਤ
ਆਸਟ੍ਰੇਲੀਆ- 23 ਮਾਮਲੇ
ਮਲੇਸ਼ੀਆ- 22 ਮਾਮਲੇ 
ਵਿਅਤਨਾਮ- 16 ਮਾਮਲੇ
ਜਰਮਨੀ- 16 ਮਾਮਲੇ
ਫਰਾਂਸ- 11 ਮਾਮਲੇ
ਸੰਯੁਕਤ ਅਰਬ ਅਮੀਰਾਤ- 11 ਮਾਮਲੇ
ਬ੍ਰਿਟੇਨ- 9 ਮਾਮਲੇ
ਕੈਨੇਡਾ- 9 ਮਾਮਲੇ
ਫਿਲਪੀਨਸ- 3 ਮਾਮਲੇ, 1 ਦੀ ਮੌਤ
ਭਾਰਤ- 3 ਮਾਮਲੇ

ਇਸ ਤੋਂ ਇਲਾਵਾ ਰੂਸ ਤੇ ਸਪੇਨ ਵਿਚ ਕੋਰੋਨਾਵਾਇਰਸ ਦੇ 2-2 ਮਾਮਲੇ ਤੇ ਲਿਬਨਾਨ, ਇਜ਼ਰਾਇਲ, ਬੈਲਜੀਅਮ, ਨੇਪਾਲ, ਸ਼੍ਰੀਲੰਕਾ, ਸਵੀਡਨ, ਕੰਬੋਡੀਆ, ਫਿਨਲੈਂਡ ਤੇ ਮਿਸਰ ਵਿਚ 1-1 ਮਾਮਲਾ ਸਾਹਮਣੇ ਆਇਆ ਹੈ।


author

Baljit Singh

Content Editor

Related News