ਪੱਛਮੀ ਬੰਗਾਲ ''ਚ ਕੇ.ਐੱਲ.ਓ. ਦੇ 2 ਨਕਸਲੀਆਂ ਨੇ ਕੀਤਾ ਆਤਮਸਰਮਪਣ

08/19/2022 1:54:19 PM

ਕੋਲਕਾਤਾ (ਵਾਰਤਾ)- ਪੱਛਮੀ ਬੰਗਾਲ ਪ੍ਰਸ਼ਾਸਨ ਨੂੰ ਵੀਰਵਾਰ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪਾਬੰਦੀਸ਼ੁਦਾ ਕੱਟੜਪੰਥੀ ਅੱਤਵਾਦੀ ਸੰਗਠਨ ਕਾਮਤਾਪੁਰ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਕੇ.ਐੱਲ.ਓ.) ਦੇ ਦੂਜੇ ਕਮਾਂਡਰ ਕੈਲਾਸ਼ ਕੋਚ ਨੇ ਵੀਰਵਾਰ ਨੂੰ ਪੁਲਸ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਕੇ.ਐੱਲ.ਓ. ਦੇ ਜਨਰਲ ਸਕੱਤਰ ਰਹੇ ਕੋਚ ਨੇ ਆਪਣੀ ਪਤਨੀ ਜੁਗਲੀ ਕੋਚ ਉਰਫ਼ ਸਵਪਨਾ ਬਰਮਨ ਦੇ ਨਾਲ ਰਾਜ ਦੇ ਪੁਲਸ ਹੈੱਡਕੁਆਰਟਰ ਭਵਾਨੀ ਭਵਨ ਵਿਖੇ ਪੁਲਸ ਡਾਇਰੈਕਟਰ ਜਨਰਲ ਮਨੋਜ ਮਾਲਵੀਆ ਦੀ ਮੌਜੂਦਗੀ ਵਿਚ ਆਤਮ ਸਮਰਪਣ ਕੀਤਾ। ਉਸ ਨੇ ਪੁਲਸ ਨੂੰ ਇਕ ਏਕੇ-47 ਰਾਈਫਲ ਵੀ ਸੌਂਪੀ। ਕੋਚ ਨੇ ਪੱਤਰਕਾਰਾਂ ਨੂੰ ਕਿਹਾ,“ਮੈਂ ਅਤੇ ਮੇਰੀ ਪਤਨੀ ਨੇ ਆਤਮ ਸਮਰਪਣ ਕੀਤਾ ਹੈ ਕਿਉਂਕਿ ਅਸੀਂ ਸਮਾਜ ਦੀ ਮੁੱਖ ਧਾਰਾ ਵਿਚ ਵਾਪਸ ਆਉਣਾ ਚਾਹੁੰਦੇ ਹਾਂ। ਮੈਂ KLO ਵਿਚ ਆਪਣੇ ਸਾਰੇ ਵੀਰਾਂ ਅਤੇ ਭੈਣਾਂ ਨੂੰ, ਜੋ ਹੁਣ ਜੰਗਲ ਤੋਂ ਹਥਿਆਰਬੰਦ ਸੰਘਰਸ਼ ਵਿਚ ਲੱਗੇ ਹੋਏ ਹਨ, ਨੂੰ ਹਥਿਆਰ ਛੱਡਣ ਦੀ ਅਪੀਲ ਕਰਦਾ ਹਾਂ।''

ਪੁਲਸ ਸੂਤਰਾਂ ਨੇ ਦਾਅਵਾ ਕੀਤਾ ਕਿ ਕੋਚ ਕਥਿਤ ਤੌਰ 'ਤੇ 2008 ਤੋਂ 2012 ਦਰਮਿਆਨ ਪੱਛਮੀ ਬੰਗਾਲ ਅਤੇ ਅਸਾਮ ਵਿਚ ਕਈ KLO ਹਥਿਆਰਬੰਦ ਮੁਹਿੰਮਾਂ ਵਿਚ ਸ਼ਾਮਲ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਕਰੀਬ 200 ਅੱਤਵਾਦੀਆਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਈ ਹੋਰ ਕੇ.ਐੱਲ.ਓ. ਮੈਂਬਰ ਆਤਮ ਸਮਰਪਣ ਕਰਨਗੇ। ਇਸ ਦੌਰਾਨ ਮਾਲਵੀਆ ਨੇ ਦਾਅਵਾ ਕੀਤਾ ਕਿ ਕੋਚ ਅਤੇ ਉਸ ਦੀ ਪਤਨੀ ਨੇ ਕਰੀਬ ਇਕ ਮਹੀਨਾ ਪਹਿਲਾਂ ਸੂਬਾ ਸਰਕਾਰ ਵੱਲੋਂ ਕੀਤੀ ਅਪੀਲ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ ਸੀ। ਪ੍ਰਸ਼ਾਸਨ ਨੇ ਕੇ.ਐੱਲ.ਓ. ਨਕਸਲੀਆਂ ਨੂੰ ਮੁੱਖ ਧਾਰਾ ਵਿਚ ਵਾਪਸ ਲਿਆਉਣ ਲਈ ਪੈਕੇਜ ਦਾ ਐਲਾਨ ਵੀ ਕੀਤਾ ਸੀ।


DIsha

Content Editor

Related News