ਪਦਮ ਸ਼੍ਰੀ ਡਾ. ਕੇ.ਕੇ. ਅਗਰਵਾਲ ਦਾ ਕੋਰੋਨਾ ਨਾਲ ਦਿਹਾਂਤ, ਏਮਜ਼ ''ਚ ਲਿਆ ਆਖ਼ਰੀ ਸਾਹ
Tuesday, May 18, 2021 - 09:39 AM (IST)
ਨਵੀਂ ਦਿੱਲੀ- ਪਦਮ ਸ਼੍ਰੀ ਨਾਲ ਸਨਮਾਨਤ ਮਸ਼ਹੂਰ ਦਿਲ ਦੇ ਰੋਗ ਮਾਹਰ ਡਾ. ਕੇ.ਕੇ. ਅਗਰਵਾਲ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ। ਉਹ 62 ਸਾਲ ਦੇ ਸਨ। ਅਗਰਵਾਲ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਗਈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਗਰਵਾਲ ਨੂੰ ਪਿਛਲੇ ਹਫ਼ਤੇ ਏਮਜ਼ 'ਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਉਹ ਵੈਂਟੀਲੇਟਰ 'ਤੇ ਸਨ।
ਇਹ ਵੀ ਪੜ੍ਹੋ : ਕੋਰੋਨਾ ਨਾਲ ਲੜਾਈ ’ਚ ਰਣਨੀਤੀ ਬਣਾਉਣ ਵਾਲੇ ਗਰੁੱਪ ਦੇ ਚੀਫ਼ ਵਿਗਿਆਨੀ ਸ਼ਾਹਿਦ ਜਮੀਲ ਦਾ ਅਸਤੀਫਾ
ਬਿਆਨ ਅਨੁਸਾਰ,''ਕੋਰੋਨਾ ਨਾਲ ਲੰਬੀ ਲੜਾਈ ਤੋਂ ਬਾਅਦ ਸੋਮਵਾਰ ਦੇਰ ਰਾਤ 11.30 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਬਿਆਨ 'ਚ ਕਿਹਾ ਗਿਆ,''ਗਲੋਬਲ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਅਤ ਕਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਅਤੇ ਕਈ ਵੀਡੀਓ ਅਤੇ ਸਿੱਖਿਅਕ ਪ੍ਰੋਗਰਾਮਾਂ ਰਾਹੀਂ ਕਰੀਬ 10 ਕਰੋੜ ਲੋਕਾਂ ਤੱਕ ਪਹੁੰਚੇ ਅਤੇ ਕਈ ਲੋਕਾਂ ਦੀ ਜਾਨ ਬਚਾਈ। ਉਹ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਖ਼ੁਸ਼ ਹੋ ਕੇ ਯਾਦ ਕੀਤਾ ਜਾਵੇ ਦੁਖੀ ਹੋ ਕੇ ਨਹੀਂ।''
ਇਹ ਵੀ ਪੜ੍ਹੋ : 'ਕੋਵੀਸ਼ੀਲਡ ਵੈਕਸੀਨ' ਦੀ ਦੂਜੀ ਡੋਜ਼ ਲਈ ਬੁਕਿੰਗ ਨਹੀਂ ਹੋਵੇਗੀ ਰੱਦ, ਸਰਕਾਰ ਨੇ ਦਿੱਤਾ ਸਪੱਸ਼ਟੀਕਰਨ