ਯੂ. ਪੀ. : ਮੁਜ਼ੱਫਰਨਗਰ ਵਿਚ ਮਹਾਪੰਚਾਇਤ ਤੋਂ ਪਹਿਲਾਂ ਜਾਣੋ ਕੀ ਬੋਲੇ ਟਿਕੈਤ

Sunday, Sep 05, 2021 - 09:11 AM (IST)

ਯੂ. ਪੀ. : ਮੁਜ਼ੱਫਰਨਗਰ ਵਿਚ ਮਹਾਪੰਚਾਇਤ ਤੋਂ ਪਹਿਲਾਂ ਜਾਣੋ ਕੀ ਬੋਲੇ ਟਿਕੈਤ

ਮੁਜ਼ੱਫਰਨਗਰ- ਉੱਤਰ ਪ੍ਰਦੇਸ਼ (ਯੂ. ਪੀ.) ਦੇ ਮੁਜ਼ੱਫਰਨਗਰ ਵਿਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਣ ਜਾ ਰਹੀ ਹੈ। ਕਿਸਾਨਾਂ ਦੀ ਇਹ ਮਹਾਪੰਚਾਇਤ ਮੁਜ਼ੱਫਰਨਗਰ ਦੀ ਜੀ. ਆਈ. ਸੀ. ਗਰਾਊਂਡ ਵਿਚ ਸਵੇਰੇ 11 ਵਜੇ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਕਿਸਾਨਾਂ ਦੇ ਕਈ ਵੱਡੇ ਨੇਤਾ ਸ਼ਾਮਲ ਹੋਣਗੇ। ਵੱਖ-ਵੱਖ ਰਾਜਾਂ ਤੋਂ ਕਿਸਾਨ ਇੱਥੇ ਪਹੁੰਚ ਰਹੇ ਹਨ। ਦਿੱਲੀ ਦੀ ਸਰਹੱਦ 'ਤੇ ਲੰਮੇ ਸਮੇਂ ਤੋਂ ਚੱਲ ਰਹੇ ਅੰਦੋਲਨ ਤੋਂ ਕਿਸਾਨ ਇਸ ਮਹਾਪੰਚਾਇਤ ਵਿਚ ਹਿੱਸਾ ਲੈਣ ਜਾ ਰਹੇ ਹਨ। 

ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਪੰਚਾਇਤ ਹੋਵੇਗੀ। ਇਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਰਾਕੇਸ਼ ਟਿਕੈਤ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਇਕ ਵਾਰ ਫਿਰ ਸਪੱਸ਼ਟ ਕਿਹਾ ਹੈ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਘਰ ਵਾਪਸੀ ਨਹੀਂ ਕਰਾਂਗੇ।

ਇਹ ਵੀ ਪੜ੍ਹੋ- ਬਿਨਾਂ RT-PCR ਰਿਪੋਰਟ ਦੇ ਇਨ੍ਹਾਂ 7 ਮੁਲਕਾਂ ਤੋਂ ਭਾਰਤ ਆਉਣਾ ਹੁਣ ਤੋਂ ਬੈਨ!

ਕਿਸਾਨ ਆਗੂ ਰਾਕੇਸ਼ ਟਿਕੈਤ 10 ਮਹੀਨਿਆਂ ਪਿੱਛੋਂ ਮੁਜ਼ੱਫਰਨਗਰ ਜਾਣਗੇ। ਟਿਕੈਤ ਮੁਜ਼ੱਫਰਨਗਰ ਦੇ ਹੀ ਰਹਿਣ ਵਾਲੇ ਹਨ ਅਤੇ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਹੈ, ਉਨ੍ਹਾਂ ਨੇ ਇੱਥੇ ਕਦਮ ਨਹੀਂ ਰੱਖਿਆ ਹੈ। ਟਿਕੈਤ ਨੇ ਕਿਹਾ, "ਅੰਦੋਲਨ ਸ਼ੁਰੂ ਹੋਣ ਤੋਂ ਬਾਅਦ ਮੈਂ ਪਹਿਲੀ ਵਾਰ ਮੁਜ਼ੱਫਰਨਗਰ ਜਾ ਰਿਹਾ ਹਾਂ।" ਰਿਪੋਰਟਾਂ ਦਾ ਕਹਿਣਾ ਹੈ ਕਿ ਮੁਜ਼ੱਫਰਨਗਰ ਦੇ ਜੀ. ਆਈ. ਸੀ. ਮੈਦਾਨ ਵਿਚ 50 ਹਜ਼ਾਰ ਤੋਂ ਵੱਧ ਲੋਕ ਇਕੱਠੇ ਹੋਣ ਦੀ ਸਮਰੱਥਾ ਹੈ, ਜਿੱਥੇ ਮਹਾਪੰਚਾਇਤ ਹੋਣੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਮਹਾਪੰਚਾਇਤ ਵਿਚ 40 ਤੋਂ ਵੱਧ ਕਿਸਾਨ ਸੰਗਠਨ ਹਿੱਸਾ ਲੈ ਰਹੇ ਹਨ। ਇਸ ਮਹਾਪੰਚਾਇਤ ਨੂੰ ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸੰਬੋਧਨ ਕਰਨਗੇ। ਮਹਾਪੰਚਾਇਤ ਵਿਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਪ੍ਰੋਗਰਾਮਾਂ ਦੇ ਨਾਲ-ਨਾਲ ਭਾਰਤ ਬੰਦ ਦੇ ਸੰਬੰਧ ਵਿਚ ਕੁਝ ਮਹੱਤਵਪੂਰਨ ਐਲਾਨ ਵੀ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ- IRCTC ਇਸ ਤਾਰੀਖ਼ ਤੋਂ ਸ਼ੁਰੂ ਕਰਨ ਜਾ ਰਿਹੈ 'ਸ਼੍ਰੀ ਰਾਮਾਇਣ ਯਾਤਰਾ' ਟਰੇਨ


author

Sanjeev

Content Editor

Related News