ਕਿਸਾਨ ਚੌਪਾਲ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ''ਤੇ ਵਰ੍ਹੇ ਸ਼ਾਹ ਅਤੇ ਰਾਜਨਾਥ

Friday, Dec 25, 2020 - 12:19 PM (IST)

ਕਿਸਾਨ ਚੌਪਾਲ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ''ਤੇ ਵਰ੍ਹੇ ਸ਼ਾਹ ਅਤੇ ਰਾਜਨਾਥ

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ 'ਚ ਕਿਸਾਨ ਚੌਪਾਲ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਲਈ ਅੱਜ ਅਹਿਮ ਦਿਨ ਹੈ, ਅੱਜ ਅਟਲ ਬਿਹਾਰੀ  ਵਾਜਪਾਈ, ਮਦਨ ਮੋਹਨ ਮਾਲਵੀਯ ਦੀ ਜਯੰਤੀ ਹੈ। ਇਨ੍ਹਾਂ ਨੇ ਦੇਸ ਦੇ ਨਿਰਮਾਣ 'ਚ ਅਹਿਮ ਯੋਗਦਾਨ ਦਿੱਤਾ। ਸ਼ਾਹ ਨੇ ਕਿਹਾ ਕਿ 10 ਸਾਲਾਂ ਤੱਕ ਯੂ.ਪੀ.ਏ. ਦੀ ਸਰਕਾਰ ਨੇ ਸਿਰਫ਼ 60 ਹਜ਼ਾਰ ਕਰੋੜ ਰੁਪਏ ਦਾ ਕਿਸਾਨਾਂ ਦਾ ਕਰਜ਼ ਮੁਆਫ਼ ਕੀਤਾ ਪਰ ਮੋਦੀ ਸਰਕਾਰ ਨੇ ਸਿਰਫ਼ ਢਾਈ ਸਾਲਾਂ 'ਚ 10 ਕਰੋੜ ਕਿਸਾਨਾਂ ਦੇ ਖਾਤੇ 'ਚ 95 ਹਜ਼ਾਰ ਕਰੋੜ ਰੁਪਏ ਪਾਏ। ਸ਼ਾਹ ਨੇ ਕਿਹਾ ਕਿ ਕਿਸਾਨ ਹਿੱਤ ਦੀ ਗੱਲ ਕਰਨ ਵਾਲੇ ਰਾਹੁਲ ਗਾਂਧੀ, ਸ਼ਰਦ ਪਵਾਰ ਦੀ ਸਰਕਾਰ 2013-14 'ਚ ਕਿਸਾਨਾਂ ਲਈ ਸਿਰਫ਼ 21 ਹਜ਼ਾਰ 900 ਕਰੋੜ ਰੁਪਏ ਦਾ ਬਜਟ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ 1.34 ਲੱਖ ਕਰੋੜ ਦਾ ਬਜਟ ਕੀਤਾ। ਇਹ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲਾ ਹਿਸਾਬ ਹੋ ਰਿਹਾ ਹੈ। ਸ਼ਾਹ ਨੇ ਕਿਹਾ ਕਿ ਐੱਮ.ਐੱਸ.ਪੀ. ਬੰਦ ਨਹੀਂ ਹੋਵੇਗੀ, ਵਿਰੋਧੀ ਧਿਰ ਝੂਠ ਫੈਲਾ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ

ਦੂਜੇ ਪਾਸੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਸਾਨ ਚੌਪਾਲ ਨੂੰ ਸੰਬੋਧਨ ਕੀਤਾ। ਰਾਜਨਾਥ ਸਿੰਘ ਨੇ ਕਿਹਾ ਕਿ ਵਿਰੋਧੀ ਅੱਜ ਨਵੇਂ ਕਾਨੂੰਨਾਂ ਨੂੰ ਲੈ ਕੇ ਭਰਮ ਫੈਲਾ ਰਹੇ ਰਹੇ ਹਨ, ਮੈਂ  ਵਾਅਦਾ ਕਰਦਾ ਹਾਂ ਕਿ ਕਦੇ ਐੱਮ.ਐੱਸ.ਪੀ. ਖ਼ਤਮ ਨਹੀਂ ਹੋਵੇਗੀ। ਜੋ ਵਿਰੋਧੀ ਧਿਰ ਅੱਜ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ, ਉਹੀ ਸਰਕਾਰ 'ਚ ਰਹਿੰਦੇ ਸਮੇਂ ਇਨ੍ਹਾਂ ਨੂੰ ਲਾਗੂ ਕਰਨਾ ਚਾਹੁੰਦੇ ਸਨ।

ਇਹ ਵੀ ਪੜ੍ਹੋ : ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News