ਸਿੱਖਾਂ ’ਤੇ ਟਿੱਪਣੀ ਮਗਰੋਂ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਕਿਹਾ- ਮੇਰੀ ਨੀਅਤ ’ਤੇ ਸ਼ੱਕ ਨਾ ਕਰੋ

Wednesday, Jun 15, 2022 - 10:50 AM (IST)

ਸਿੱਖਾਂ ’ਤੇ ਟਿੱਪਣੀ ਮਗਰੋਂ ਕਿਰਨ ਬੇਦੀ ਨੇ ਮੰਗੀ ਮੁਆਫ਼ੀ, ਕਿਹਾ- ਮੇਰੀ ਨੀਅਤ ’ਤੇ ਸ਼ੱਕ ਨਾ ਕਰੋ

ਨਵੀਂ ਦਿੱਲੀ–  ਦੇਸ਼ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਤੇ ਪੁੱਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਸਿੱਖਾਂ ’ਤੇ ਕੀਤੀ ਟਿੱਪਣੀ ਨੂੰ ਲੈ ਕੇ ਵਿਵਾਦਾਂ ’ਚ ਘਿਰ ਗਈ ਹੈ। ਦਰਅਸਲ ਕਿਰਨ ਬੇਦੀ ਨੇ ਇਕ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ਦੌਰਾਨ ਸਿੱਖਾਂ ਨੂੰ ਲੈ ਕੇ ਮਜ਼ਾਕੀਆਂ ਅੰਦਾਜ਼ ’ਚ ਟਿੱਪਣੀ ਕੀਤੀ ਸੀ। ਸੋਸ਼ਲ ਮੀਡੀਆ ’ਤੇ ਇਸ ਟਿੱਪਣੀ ਨੂੰ ਲੈ ਕੇ ਇਕ ਵੀਡੀਓ ਵਾਇਰਲ ਹੋਣ ਮਗਰੋਂ ਵਿਵਾਦ ਵਧਿਆ ਤਾਂ ਉਨ੍ਹਾਂ ਨੇ ਮੁਆਫ਼ੀ ਮੰਗੀ ਹੈ। ਬੇਦੀ ਨੇ ਕਿਹਾ ਕਿ ਮੈਂ ਆਪਣੇ ਧਰਮ ’ਚ ਬੇਹੱਦ ਆਸਥਾ ਰੱਖਦੀ ਹਾਂ। ਮੇਰੀ ਨੀਅਤ ’ਤੇ ਸ਼ੱਕ ਨਾ ਕਰੋ।

ਇਹ ਵੀ ਪੜ੍ਹੋ : ਸਿੱਖਾਂ ਨੂੰ ਲੈ ਕੇ ਕੀਤੀ ਵਿਵਾਦਿਤ ਟਿੱਪਣੀ ’ਤੇ ਬੁਰੀ ਤਰ੍ਹਾਂ ਘਿਰੀ ਕਿਰਨ ਬੇਦੀ, ਰਾਜਾ ਵੜਿੰਗ ਨੇ ਚੁੱਕੇ ਸਵਾਲ

ਕਿਰਨ ਨੇ ਟਵੀਟ ਕਰ ਕੇ ਕਿਹਾ, ‘‘ਮੈਂ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਨਮਾਨ ਰੱਖਦੀ ਹਾਂ। ਮੈਂ ਬਾਬਾ ਨਾਨਕ ਦੇਵ ਜੀ ਦੀ ਭਗਤ ਹਾਂ। ਮੈਂ ਜੋ ਵੀ ਆਪਣੇ ਵਲੋਂ ਦਰਸ਼ਕਾਂ ਨੂੰ ਕਿਹਾ ਹੈ, ਕ੍ਰਿਪਾ ਕਰ ਕੇ ਉਸ ਨੂੰ ਗਲਤ ਨਾ ਸਮਝੋ। ਮੈਂ ਇਸ ਲਈ ਮੁਆਫ਼ੀ ਚਾਹੁੰਦੀ ਹਾਂ। ਮੈਂ ਸੇਵਾ ਅਤੇ ਦਿਆਲਤਾ ਵਿਚ ਵਿਸ਼ਵਾਸ ਕਰਦੀ ਹਾਂ।

PunjabKesari

ਕਿਰਨ ਬੇਦੀ ਨੇ ਕੀ ਕੀਤੀ ਸੀ ਟਿੱਪਣੀ-
ਦਰਅਸਲ ਕਿਰਨ ਬੇਦੀ ਇਕ ਕਿਤਾਬ ‘ਫੀਅਰਲੈੱਸ ਗਵਰਨੈਂਸ’ ਦੀ ਰਿਲੀਜ਼ ਪ੍ਰੋਗਰਾਮ ’ਚ ਪਹੁੰਚੀ ਸੀ। ਉਨ੍ਹਾਂ ਨੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮਜ਼ਾਕ ’ਚ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ- ‘‘ਅਜੇ 12 ਵੱਜਣ ’ਚ 20 ਮਿੰਟ ਪਏ ਹਨ, ਇੱਥੇ ਕੋਈ ਸਰਦਾਰ ਜੀ ਨਹੀਂ ਹੈ।’’ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ। ਜਿਸ ਤੋਂ ਬਾਅਦ ਕਾਂਗਰਸ ਸਮੇਤ ਆਮ ਆਦਮੀ ਪਾਰਟੀ ਨੇ ਇਸ ’ਤੇ ਇਤਰਾਜ਼ ਜਤਾਇਆ ਅਤੇ ਬੇਦੀ ਤੋਂ ਮੁਆਫ਼ੀ ਦੀ ਮੰਗ ਕੀਤੀ। 

ਇਹ ਵੀ ਪੜ੍ਹੋ- SC ਦਾ ਵੱਡਾ ਫ਼ੈਸਲਾ, ਲਿਵ-ਇਨ ਰਿਲੇਸ਼ਨ ਦੌਰਾਨ ਪੈਦਾ ਹੋਏ ਬੱਚੇ ਵੀ ਜਾਇਦਾਦ ਦੇ ਹੱਕਦਾਰ

PunjabKesari

ਮੇਰੀ ਨੀਅਤ 'ਤੇ ਸ਼ੱਕ ਨਾ ਕਰੋ: ਬੇਦੀ
ਕਿਰਨ ਬੇਦੀ ਨੇ ਅੱਗੇ ਕਿਹਾ ਕਿ ਮੈਂ ਉਸੇ ਦਿਨ ਸਵੇਰੇ ਪਾਠ ਅਤੇ ਸੇਵਾ ਕੀਤੀ। ਮੈਂ ਹਰ ਸਮੇਂ ਬਾਬਾ ਜੀ ਦਾ ਆਸ਼ੀਰਵਾਦ ਲੈਂਦੀ ਹਾਂ। ਕ੍ਰਿਪਾ ਕਰਕੇ ਮੇਰੀ ਨੀਅਤ 'ਤੇ ਸ਼ੱਕ ਨਾ ਕਰੋ। ਬੇਦੀ ਨੇ ਕਿਹਾ ਕਿ ਮੈਂ ਆਪਣੇ ਭਾਈਚਾਰੇ ਅਤੇ ਮੇਰੀ ਆਸਥਾ ਲਈ ਮੇਰੇ ਮਨ ’ਚ ਸਭ ਤੋਂ ਵੱਧ ਸਤਿਕਾਰ ਅਤੇ ਪ੍ਰਸ਼ੰਸਾ ਹੈ।

ਇਹ ਵੀ ਪੜ੍ਹੋ- ਰਾਜਨਾਥ ਸਿੰਘ ਨੇ ਕੀਤਾ ‘ਅਗਨੀਪੱਥ ਭਰਤੀ ਯੋਜਨਾ’ ਦਾ ਐਲਾਨ, ਜਾਣੋ ਕੀ ਹੈ ਇਹ ਸਕੀਮ


author

Tanu

Content Editor

Related News