ਕਿਰਨ ਬੇਦੀ ਨੇ ਟਵਿੱਟਰ ''ਤੇ ਸ਼ੇਅਰ ਕੀਤੀ ਅਜਿਹੀ ਵੀਡੀਓ, ਯੂਜ਼ਰਸ ਕਰ ਰਹੇ ਨੇ ਮਜ਼ਾਕ

01/04/2020 6:06:24 PM

ਪੁਡੂਚੇਰੀ— ਸੋਸ਼ਲ ਮੀਡੀਆ ਅਤੇ ਮੈਸੇਜਿੰਗ ਐਪ ਇਕ ਅਜਿਹਾ ਜ਼ਰੀਆ ਬਣ ਗਿਆ ਹੈ, ਜਿੱਥੇ ਲੋਕ ਵਲੋਂ ਕਈ ਤਰ੍ਹਾਂ ਦੀਆਂ ਵੀਡੀਓਜ਼ ਅਪਲੋਡ ਕੀਤੇ ਜਾਂਦੇ ਹਨ। ਜ਼ਰੂਰੀ ਨਹੀਂ ਕਿ ਇਹ ਵੀਡੀਓਜ਼ ਸੱਚੀਆਂ ਹੀ ਹੋਣ। ਫਰਜ਼ੀ ਨਿਊਜ਼, ਵੀਡੀਓ, ਇੱਥੋਂ ਤਕ ਕਿ ਤਸਵੀਰਾਂ ਵੀ ਸ਼ੇਅਰ ਹੁੰਦੀਆਂ ਰਹਿੰਦੀਆਂ ਹਨ। ਸੋਸ਼ਲ ਮੀਡੀਆ 'ਤੇ ਫਰਜ਼ੀ ਵੀਡੀਓ ਦੀ ਸ਼ਿਕਾਰ ਹੁਣ ਭਾਰਤ ਦੀ ਪਹਿਲੀ ਮਹਿਲਾ ਆਈ. ਪੀ. ਐੱਸ. ਅਧਿਕਾਰੀ ਕਿਰਨ ਬੇਦੀ ਹੋ ਗਈ ਹੈ। ਕਿਰਨ ਬੇਦੀ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਟਰੋਲ ਹੋ ਗਈ। ਵੀਡੀਓ ਨੂੰ ਲੈ ਕੇ ਯੂਜ਼ਰਸ ਉਨ੍ਹਾਂ ਦਾ ਮਜ਼ਾਕ ਤਕ ਬਣਾ ਰਹੇ ਹਨ ਅਤੇ ਪੁੱਛੇ ਰਹੇ ਹਨ ਕਿ ਉਨ੍ਹਾਂ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਕਿਵੇਂ ਪਾਸ ਕਰ ਲਈ?

PunjabKesari

ਦਰਅਸਲ ਕਿਰਨ ਬੇਦੀ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਵਿਚ ਦਾਅਵਾ ਕੀਤਾ ਕਿ ਨਾਸਾ ਨੇ ਸੂਰਜ ਦੀ ਆਵਾਜ਼ ਨੂੰ ਰਿਕਾਰਡ ਕੀਤਾ ਹੈ ਅਤੇ ਸੂਰਜ 'ਓਮ' ਦਾ ਉੱਚਾਰਨ ਕਰਦਾ ਹੈ। ਇਸ ਵੀਡੀਓ ਦੇ ਸ਼ੇਅਰ ਹੋਣ ਤੋਂ ਬਾਅਦ ਯੂਜ਼ਰਸ ਨੇ ਕਿਰਨ ਬੇਦੀ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ, ''ਇਕ ਵਾਰ ਨਾਸਾ ਦੀ ਆਫੀਸ਼ੀਅਲ ਸਾਈਟ 'ਤੇ ਵੀ ਜਾ ਕੇ ਚੈਕ ਕਰ ਲਿਆ ਹੁੰਦਾ।''

 

ਅਸਲ 'ਚ ਨਾਸਾ ਨੇ 25 ਜੁਲਾਈ 2018 ਨੂੰ ਆਪਣੇ ਯੂ-ਟਿਊਬ ਚੈਨਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਸੀ। ਵੀਡੀਓ ਦਾ ਕੈਪਸ਼ਨ 'ਸਾਊਂਡ ਆਫ ਦਿ ਸਨ' ਹੈ। ਇਸ ਵੀਡੀਓ ਨੂੰ ਤੁਸੀਂ ਸੁਣ ਸਕਦੇ ਹੋ। ਕਿਰਨ ਬੇਦੀ ਵਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ਦੀ ਸੱਚਾਈ ਦੀ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਉਸ 'ਚ ਓਮ ਦਾ ਆਡੀਓ ਟਰੈੱਕ ਪਾਇਆ ਗਿਆ ਹੈ। ਅਸਲੀ ਵੀਡੀਓ ਵਿਚ ਤੁਸੀਂ ਸਿਰਫ ਇਕ ਆਵਾਜ਼ ਸੁਣ ਸਕਦੇ ਹੋ, ਜੋ ਕਿ ਤੇਜ਼ੀ ਨਾਲ ਚੱਲਦੀ ਹਵਾ ਦੀ ਆਵਾਜ਼ ਵਾਂਗ ਹੈ। ਨਾਸਾ ਨੇ ਅੱਜ ਤਕ ਅਧਿਕਾਰਤ ਤੌਰ 'ਤੇ ਇਹ ਨਹੀਂ ਕਿਹਾ ਹੈ ਕਿ ਸੂਰਜ ਦੀ ਆਵਾਜ਼ ਓਮ ਦੇ ਉੱਚਾਰਨ ਵਾਂਗ ਹੈ।


Tanu

Content Editor

Related News