ਇਕ ਅਗਸਤ ਤੋਂ ਸ਼ੁਰੂ ਕਿੰਨੌਰ ਕੈਲਾਸ਼ ਯਾਤਰਾ, ਜਾਣੋ ਰਜਿਸਟਰੇਸ਼ਨ ਦੀ ਤਾਰੀਖ਼ ਅਤੇ ਸ਼ਰਤਾਂ

Wednesday, Jul 24, 2024 - 11:12 AM (IST)

ਰਿਕਾਂਗਪਿਓ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਉਪ ਮੰਡਲ ਅਧਿਕਾਰੀ ਕਲਪਾ ਡਾ. ਮੇਜਰ ਸ਼ਸ਼ਾਂਕ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿੰਨੌਰ ਕੈਲਾਸ਼ ਯਾਤਰਾ-2024 ਲਈ ਰਜਿਸਟਰੇਸ਼ਨ ਕਰਵਾਉਣਾ ਜ਼ਰੂਰੀ ਹੋਵੇਗਾ। ਰਜਿਸਟਰੇਸ਼ਨ 25 ਜੁਲਾਈ ਸਵੇਰੇ 11 ਵਜੇ ਤੋਂ ਸ਼ੁਰੂ ਕਰ ਦਿੱਤੀ ਜਾਵੇਗੀ। 

ਇੰਝ ਹੋਵੇਗੀ ਰਜਿਸਟਰੇਸ਼ਨ

ਡਾ. ਗੁਪਤਾ ਨੇ ਦੱਸਿਆ ਕਿ ਯਾਤਰੀ ਆਨਲਾਈਨ ਜਾਂ ਆਫ਼ਲਾਈਨ ਕਿਸੇ ਵੀ ਮਾਧਿਅਮ ਨਾਲ ਰਜਿਸਟਰੇਸ਼ਨ ਕਰਵਾ ਸਕਦੇ ਹਨ। ਆਫ਼ਲਾਈਨ ਰਜਸਿਟਰੇਸ਼ਨ ਲਈ ਜ਼ਿਲ੍ਹਾ ਸੈਰ-ਸਪਾਟਾ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਆਨਲਾਈਨ ਰਜਿਸਟਰੇਸ਼ਨ ਲਈ ਸਰਕਾਰੀ ਵੈੱਬਸਾਈਟ 'ਤੇ ਜਾ ਕੇ ਰਜਿਸਟਰੇਸ਼ਨ ਕੀਤਾ ਜਾ ਸਕਦਾ ਹੈ। ਆਫ਼ਲਾਈਨ ਰਜਿਸਟਰੇਸ਼ਨ ਉਸੇ ਦਿਨ ਤੰਗਲਿੰਗ ਪਿੰਡ ਜਾ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਕ ਦਿਨ 'ਚ 200 ਆਨਲਾਈਨ ਅਤੇ 150 ਆਫ਼ਲਾਈਨ ਰਜਿਸਟਰੇਸ਼ਨ ਕਰਵਾਏ ਜਾਣਗੇ। 

ਇਹ ਹੋਣਗੀਆਂ ਸ਼ਰਤਾਂ 

ਇਕ ਵਿਅਕਤੀ ਇਕ ਤੋਂ ਜ਼ਿਆਦਾ ਵਾਰ ਰਜਿਸਟਰੇਸ਼ਨ ਨਹੀਂ ਕਰਵਾ ਸਕਦਾ ਅਤੇ ਮੈਡੀਕਲ ਫਿਟਨੈੱਸ ਪ੍ਰਮਾਣ ਪੱਤਰ ਲਿਆਉਣਾ ਜ਼ਰੂਰੀ ਹੋਵੇਗਾ। ਮੈਡੀਕਲ ਫਿਟਨੈੱਸ ਫਾਰਮ 25 ਜੁਲਾਈ ਤੋਂ ਇਸੇ ਵੈੱਬਸਾਈਟ 'ਤੇ ਉਪਲੱਬਧ ਹੋਵੇਗਾ ਅਤੇ ਮੈਡੀਕਲ ਫਿਟਨੈੱਸ ਪੱਤਰ ਜਾਰੀ ਹੋਣ ਦੀ ਤਾਰੀਖ਼ ਤੋਂ ਇਕ ਹਫ਼ਤੇ ਤੱਕ ਦੀ ਵੈਧ ਹੋਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


DIsha

Content Editor

Related News