ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ

Thursday, Jul 08, 2021 - 11:21 PM (IST)

ਮਾਂ ਦੀ ਹੱਤਿਆ ਕਰ ਕੇ ਦਿਲ ਪਕਾ ਕੇ ਖਾਧਾ, ਦੋਸ਼ੀ ਨੂੰ ਮੌਤ ਦੀ ਸਜ਼ਾ

ਕੋਲ੍ਹਾਪੁਰ : ਮਹਾਰਾਸ਼ਟਰ ’ਚ ਕੋਲ੍ਹਾਪੁਰ ਦੀ ਅਡੀਸ਼ਨਲ ਸੈਸ਼ਨ ਜ਼ਿਲ੍ਹਾ ਅਦਾਲਤ ਦੇ ਜੱਜ ਮਹੇਸ਼ ਜਾਧਵ ਨੇ ਮਾਂ ਦੀ ਹੱਤਿਆ ਕਰਨ ਵਾਲੇ ਸੁਨੀਲ ਰਾਮਾ ਕੁਚੀਕੋਰਵੀ ਨੂੰ ਵੀਰਵਾਰ ਮੌਤ ਦੀ ਸਜ਼ਾ ਸੁਣਾਈ। ਸੁਨੀਲ (35) ਅਕਤੂਬਰ 2017 ਵਿਚ ਆਪਣੀ ਮਾਂ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਕੇ ਉਸ ਦਾ ਦਿਲ ਪਕਾ ਕੇ ਖਾ ਗਿਆ ਸੀ।

ਇਹ ਵੀ ਪੜ੍ਹੋ- ਨਵੇਂ IT ਮੰਤਰੀ ਵੈਸ਼ਣਵ ਦੀ ਸਭ ਤੋਂ ਪਹਿਲਾਂ ਟਵਿੱਟਰ ਨੂੰ ਚਿਤਾਵਨੀ– ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ, ਲਾਗੂ ਕਰੋ

ਜਾਣਕਾਰੀ ਅਨੁਸਾਰ ਕੋਲ੍ਹਾਪੁਰ ਸ਼ਹਿਰ ਦਾ ਵਾਸੀ ਸੁਨੀਲ ਨਸ਼ੇੜੀ ਹੈ ਅਤੇ ਆਪਣੀ ਮਾਂ ਯੱਲਵਾ ਰਾਮਾ ਕੁਚੀਕੋਰਵੀ ਨਾਲ ਅਕਸਰ ਝਗੜਾ ਕਰਦਾ ਰਹਿੰਦਾ ਸੀ। 28 ਅਕਤੂਬਰ 2017 ਨੂੰ ਸੁਨੀਲ ਨੇ ਨਸ਼ੇ ਲਈ ਮਾਂ ਤੋਂ ਪੈਸੇ ਮੰਗੇ। ਮਾਂ ਵਲੋਂ ਇਨਕਾਰ ਕਰਨ ’ਤੇ ਮੁਲਜ਼ਮ ਨੇ ਗੁੱਸੇ ਵਿਚ ਆ ਕੇ ਉਸ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਅਤੇ ਲਾਸ਼ ਦੇ ਟੁਕੜੇ ਕਰਨ ਤੋਂ ਬਾਅਦ ਉਸ ਦਾ ਦਿਲ ਪਕਾ ਕੇ ਖਾ ਗਿਆ। ਇਸ ਮਾਮਲੇ ਵਿਚ 12 ਗਵਾਹਾਂ ਨੇ ਅਦਾਲਤ ਵਿਚ ਗਵਾਹੀ ਦਿੱਤੀ ਸੀ। ਜੱਜ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News