ਉਨਾਓ ''ਚ ਸਾੜ ਕੇ ਮਾਰੀ ਗਈ ਰੇਪ ਪੀੜਤਾ ਦਾ ਭਤੀਜਾ ਅਗਵਾ, ਭਾਲ ''ਚ ਜੁੱਟੀ ਪੁਲਸ

10/03/2020 5:27:01 PM

ਉਨਾਓ— ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੇ ਬਿਹਾਰ ਥਾਣਾ ਖੇਤਰ ਵਿਚ ਪਿਛਲੇ ਸਾਲ ਜ਼ਿੰਦਾ ਸਾੜ ਕੇ ਮਾਰੀ ਗਈ ਰੇਪ ਪੀੜਤਾ ਦੇ ਭਤੀਜੇ ਨੂੰ ਸ਼ੁੱਕਰਵਾਰ ਦੇਰ ਰਾਤ ਅਗਵਾ ਕਰ ਲਿਆ ਗਿਆ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਕਈ ਥਾਣਿਆਂ ਦੀ ਪੁਲਸ ਅਤੇ ਐੱਸ. ਪੀ. ਨੇ ਮੌਕੇ 'ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਓਧਰ ਪਿੰਡ 'ਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ 5 ਲੋਕਾਂ 'ਤੇ ਕੇਸ ਦਰਜ ਕੀਤਾ ਹੈ। ਬੱਚੇ ਨੂੰ ਲੱਭਣ ਲਈ ਭਾਲ ਜਾਰੀ ਹੈ। ਪੁਲਸ ਅਧਿਕਾਰੀ ਆਨੰਦ ਕੁਲਕਰਣੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਬਿਹਾਰ ਥਾਣਾ ਖੇਤਰ ਦੇ ਭਾਟਨਖੇੜਾ ਵਿਚ ਬੀਤੀ ਰਾਤ 6 ਸਾਲ ਦੇ ਬੱਚੇ ਦੇ ਗਾਇਬ ਹੋਣ ਦੀ ਸੂਚਨਾ ਮਿਲੀ ਸੀ। ਬੱਚੇ ਦੇ ਪਰਿਵਾਰ ਨੇ 5 ਲੋਕਾਂ 'ਤੇ ਸ਼ੱਕ ਜ਼ਾਹਰ ਕੀਤਾ ਹੈ। 

ਪਰਿਵਾਰ ਵਾਲਿਆਂ ਦੇ ਖਦਸ਼ੇ 'ਤੇ 5 ਲੋਕਾਂ ਵਿਰੁੱਧ ਥਾਣਾ ਪੱਧਰ 364 ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਨਾਮਜ਼ਦ ਲੋਕਾਂ 'ਚ 3 ਜਨਾਨੀਆਂ ਅਤੇ ਦੋ ਪੁਰਸ਼ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਬੱਚਾ ਪਿੰਡ 'ਚ ਦਸੰਬਰ 2019 'ਚ ਵਾਪਰੀ ਸਮੂਹਕ ਜਬਰ ਜ਼ਿਨਾਹ ਦੀ ਪੀੜਤਾ ਦੇ ਪਰਿਵਾਰ ਤੋਂ ਹੈ। ਦੱਸਿਆ ਗਿਆ ਹੈ ਕਿ ਰਾਤ 'ਚ ਹੀ ਐੱਫ. ਆਈ. ਆਰ. ਦਰਜ ਕਰ ਕੇ ਨਾਮਜ਼ਦ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਕਈ ਟੀਮਾਂ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਨਾਲ ਹੀ ਸਬੂਤ ਇਕੱਠੇ ਕੀਤਾ ਜਾ ਰਹੇ ਹਨ। ਪੁਲਸ ਦੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਅਗਵਾ ਕੀਤੇ ਬੱਚੇ ਦੀ ਬਰਾਮਦਗੀ ਕਰ  ਲਈ ਜਾਵੇ। ਇਸ ਮਾਮਲੇ ਵਿਚ ਪੀੜਤਾ ਦੀ ਭੈਣ ਰੋਹਿਣੀ ਨੇ ਮੁਕੱਦਮਾ ਦਰਜ ਕਰਵਾਇਆ ਹੈ। ਸੂਚਨਾ ਤੋਂ ਬਾਅਦ ਪਿੰਡ ਵਿਚ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।


Tanu

Content Editor

Related News