ਅਗਵਾ ਕਰਨ ਦੇ ਬਾਅਦ 11 ਸਾਲਾ ਮਾਸੂਮ ਦਾ ਕਤਲ, ਬੋਰੇ ''ਚ ਬੰਦ ਮਿਲੀ ਲਾਸ਼
Monday, Oct 16, 2017 - 05:56 PM (IST)
ਆਗਰਾ— ਉਤਰ ਪ੍ਰਦੇਸ਼ 'ਚ ਆਗਰਾ ਸ਼ਹਿਰ ਕੋਤਵਾਲੀ ਖੇਤਰ 'ਚ ਬਦਮਾਸ਼ਾਂ ਨੇ ਅਗਵਾ ਕਰਨ ਦੇ ਬਾਅਦ ਇਕ ਬੱਚੇ ਦਾ ਕਤਲ ਕਰ ਦਿੱਤਾ।
ਪੁਲਸ ਸੂਤਰਾਂ ਮੁਤਾਬਕ ਆਗਰਾ ਕੋਤਵਾਲੀ ਇਲਾਕੇ 'ਚ ਖਾਰੀ ਕੁਆਂ ਵਾਸੀ ਮੋਹਮੰਦ ਨਈਕ ਸ਼ਮਸੀ ਦਾ 11 ਸਾਲਾ ਪੁੱਤਰ ਅਬਦੁੱਲਾ ਰਾਤੀ ਕਰੀਬ 9 ਵਜੇ ਘਰ ਦੇ ਸਾਹਮਣੇ ਖੇਡ ਰਿਹਾ ਸੀ। ਇਸ ਦੌਰਾਨ ਅਣਪਛਾਤੇ ਲੋਕਾਂ ਨੇ ਬੱਚੇ ਨੂੰ ਅਗਵਾ ਕਰ ਲਿਆ।
ਉਨ੍ਹਾਂ ਨੇ ਦੱਸਿਆ ਕਿ ਰਾਤੀ ਕਰੀਬ 11 ਵਜੇ ਮੋਹਮੰਦ ਨਈਮ ਦੇ ਮੋਬਾਇਲ ਫੋਨ 'ਤੇ ਬਾਲਕ ਦੀ ਰਿਹਾਈ ਦੇ ਲਈ 6 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ। ਇਸ ਸੰਬੰਧ 'ਚ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤੀ ਕਰੀਬ 1 ਵਜੇ ਬਾਲਕ ਦੀ ਲਾਸ਼ ਬੰਦ ਬੋਰੇ 'ਚ ਕੁਝ ਦੂਰੀ 'ਤੇ ਮਿਲੀ। ਉਸ ਦਾ ਗਲਾ ਰੱਸੀ ਨਾਲ ਕੱਸਿਆ ਹੋਇਆ ਸੀ। ਲਾਸ਼ ਨੂੰ ਪੋਸਟਮਾਰਟਤ ਲਈ ਭੇਜ ਦਿੱਤਾ ਗਿਆ ਹੈ। ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
