CM ਖੱਟੜ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਕੀਤੀ ਇਹ ਅਹਿਮ ਮੰਗ

07/02/2022 11:37:47 AM

ਹਰਿਆਣਾ (ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਚੰਡੀਗੜ੍ਹ 'ਚ ਇਕ ਵੱਖਰੇ ਹਾਈ ਕੋਰਟ ਦੀ ਸਥਾਪਨਾ ਦੀ ਮੰਗ ਦੋਹਰਾਈ ਹੈ। ਖੱਟੜ ਨੇ ਸ਼ਾਹ ਦੀ ਪ੍ਰਧਾਨਗੀ 'ਚ ਹਰਿਆਣਾ ਅਤੇ ਪੰਜਾਬ ਦੀ ਸੰਯੁਕਤ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ। ਸ਼ਾਹ ਨੂੰ ਲਿੱਖੀ ਚਿੱਠੀ 'ਚ ਖੱਟੜ ਨੇ ਕਿਹਾ ਕਿ ਉਹ ਇਸ ਸਾਲ 30 ਅਪ੍ਰੈਲ ਨੂੰ ਮੁੱਖ ਮੰਤਰੀਆਂ ਅਤੇ ਚੀਫ਼ ਜਸਟਿਸਾਂ ਦੇ ਸੰਮੇਲਨ 'ਚ ਚਰਚਾ ਦੇ ਸੰਦਰਭ 'ਚ ਲਿਖ ਰਹੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਰ 5 'ਚੋਂ ਇਕ ਘਰ ਨੇ ਝੱਲਿਆ ਭੋਜਨ ਦਾ ਸੰਕਟ

ਦੱਸਣਯੋਗ ਹੈ ਕਿ ਹਰਿਆਣਾ 1966 'ਚ ਆਪਣੀ ਸਥਾਪਨਾ ਦੇ ਬਾਅਦ ਤੋਂ ਪੰਜਾਬ ਅਤੇ ਚੰਡੀਗੜ੍ਹ ਨਾਲ ਇਕ ਸੰਯੁਕਤ ਹਾਈ ਕੋਰਟ ਸਾਂਝਾ ਕਰਦਾ ਹੈ। ਅਤੀਤ 'ਚ ਕਈ ਵਾਰ, ਹਰਿਆਣਾ ਸਰਕਾਰ ਚੰਡੀਗੜ੍ਹ 'ਚ ਇਕ ਵੱਖਰੇ ਹਾਈ ਕੋਰਟ ਦੀ ਸਥਾਪਨਾ ਦੀ ਅਪੀਲ ਕਰ ਚੁਕੀ ਹੈ। ਹਰਿਆਣਾ ਵਿਧਾਨ ਸਭਾ ਨੇ ਵੀ ਇਸ ਸੰਬੰਧ 'ਚ 14 ਮਾਰਚ 2002, 15 ਦਸੰਬਰ 2005 ਅਤੇ 4 ਮਈ 2017 ਨੂੰ ਚੰਡੀਗੜ੍ਹ 'ਚ ਇਕ ਵੱਖਰੇ ਹਾਈ ਕੋਰਟ ਦੀ ਸਥਾਪਨਾ ਲਈ ਪ੍ਰਸਤਾਵ ਪਾਸ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News