CM ਖੱਟੜ ਨੇ ਪਿਹੋਵਾ ਤੋਂ ਕਰਨਾਲ ਜਾਣ ਵਾਲੀ ਬੱਸ ਨੂੰ ਵਿਖਾਈ ਹਰੀ ਝੰਡੀ
Wednesday, May 03, 2023 - 02:39 PM (IST)

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਯਾਨੀ ਕਿ ਅੱਜ ਪਿਹੋਵਾ ਤੋਂ ਕਰਨਾਲ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਹ ਬੱਸ ਪਿਹੋਵਾ ਤੋਂ ਅਭਿਮਨਿਊਪੁਰ, ਅੰਜਲਥਲੀ ਹੁੰਦੇ ਹੋਏ ਕਰਨਾਲ ਪਹੁੰਚੇਗੀ।
ਮੁੱਖ ਮੰਤਰੀ ਖੱਟੜ ਨੇ 2 ਮਈ ਨੂੰ ਕੁਰੂਕੇਸ਼ਤਰ ਜ਼ਿਲ੍ਹੇ ਦੇ ਪਿੰਡ ਅਭਿਮਨਿਊਪੁਰ 'ਚ ਜਨ ਸੰਵਾਦ ਵਿਚ ਪਿੰਡ ਵਾਸੀਆਂ ਨੇ ਅਭਿਮਨਿਊਪੁਰ ਪਿੰਡ ਤੋਂ ਕੁਰੂਕੇਸ਼ਤਰ ਯੂਨੀਵਰਸਿਟੀ ਅਤੇ ਕਰਨਾਲ ਤੱਕ ਬੱਸ ਚਲਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਤੁਰੰਤ ਰੋਡਵੇਜ਼ ਮਹਾਪ੍ਰਬੰਧਕ ਨੂੰ ਰੂਟ ਬਣਾ ਕੇ ਬੱਸ ਦੀ ਆਵਾਜਾਈ ਦੇ ਨਿਰਦੇਸ਼ ਦਿੱਤੇ ਸਨ। ਇਕ ਦਿਨ ਵਿਚ ਹੀ ਆਪਣੀ ਮੰਗ ਪੂਰੀ ਹੋਣ 'ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਦਾ ਧੰਨਵਾਦ ਜ਼ਾਹਰ ਕੀਤਾ।