ਖੜਗੇ ਕਰਨਾਟਕ ’ਚ ਤੀਜੇ ਖਿਡਾਰੀ ਵਜੋਂ ਉੱਭਰੇ

01/05/2023 11:55:03 AM

ਨਵੀਂ ਦਿੱਲੀ- ਕਰਨਾਟਕ ਕਾਂਗਰਸ ਮੁਖੀ ਡੀ. ਕੇ. ਸ਼ਿਵਕੁਮਾਰ ਅਤੇ ਸਾਬਕਾ ਮੁੱਖ ਮੰਤਰੀ ਸਿੱਧਰਮਈਆ ਦਰਮਿਆਨ ਵੰਡੇ ਗਏ ਸੂਬਿਆਂ ਵਿਚ ਧੜੇਬਾਜ਼ੀ ਤੋਂ ਪ੍ਰਭਾਵਿਤ ਕਾਂਗਰਸ ਕੋਲ ਛੇਤੀ ਹੀ ਤੀਜਾ ਖਿਡਾਰੀ ਹੋਵੇਗਾ। ਮਲਿਕਾਰਜੁਨ ਖੜਗੇ ਦੇ ਕਾਂਗਰਸ ਪ੍ਰਧਾਨ ਬਣਨ ਅਤੇ ਹੁਣ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਪਾਰਟੀ ਵਿਚ ਸਰਵਸ਼ਕਤੀਮਾਨ ਹੋਣ ਨਾਲ ਕਰਨਾਟਕ ਇਕਾਈ ਚਿੰਤਿਤ ਹੈ। ਖੜਗੇ ਨੂੰ ਨਵੀਂ ਚੋਟੀ ਨੂੰ ਛੂੰਹਦੇ ਹੋਏ ਹੁਣ ਉਹ ਸੂਬੇ ਵਿਚ ਟਿਕਟਾਂ ਦੀ ਵੰਡ ਅਤੇ ਪੀ. ਸੀ. ਸੀ. ਗਠਨ ਵਿਚ ਸਿੱਧੀ ਭੂਮਿਕਾ ਨਿਭਾਉਣਗੇ।

ਕਲਬੁਰਗੀ ਵਿਚ ਹਾਲ ਹੀ ਵਿਚ ਪਾਰਟੀ ਵਰਕਰਾਂ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਸੂਬੇ ਦੇ ਪਾਰਟੀ ਨੇਤਾਵਾਂ ਨੂੰ ਇਕਜੁੱਟ ਹੋ ਕੇ ਚੋਣਾਂ ਲੜਨ ਦੀ ਬੇਨਤੀ ਕੀਤੀ ਸੀ ਅਤੇ ਜ਼ੋਰ ਦੇ ਕੇ ਕਿਹਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਹਾਈ ਕਮਾਨ ਤੈਅ ਕਰੇਗਾ ਕਿ ਕੌਣ ਮੁੱਖ ਮੰਤਰੀ ਅਤੇ ਮੰਤਰੀ ਬਣੇਗਾ।

ਉਨ੍ਹਾਂ ਕਾਂਗਰਸ ਵਰਕਰਾਂ ਅਤੇ ਨੇਤਾਵਾਂ ਨੂੰ ਸੂਬਾ ਭਰ ਵਿਚ ਯਾਤਰਾ ਕਰਨ ਅਤੇ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਲੋਕਾਂ ਨੂੰ ਪਾਰਟੀ ਵੱਲ ਆਕਰਸ਼ਿਤ ਕਰਨ ਦਾ ਨਿਰਦੇਸ਼ ਦਿੱਤਾ। ਖੜਗੇ ਦੇ ਬਿਆਨ ਤੋਂ ਪਹਿਲਾਂ ਹੀ ਵੰਡੀ ਹੋਈ ਸੂਬਾ ਇਕਾਈ ਵਿਚ ਖਲਬਲੀ ਮੱਚ ਗਈ ਹੈ। ਹੁਣ ਖ ੜਗੇ ਟਿਕਟਾਂ ਦੀ ਵੰਡ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਅਤੇ ਸੂਬੇ ਦੀ ਸਿਆਸਤ ਵਿਚ ਬੀਤੇ ਵਿਚ ਉਨ੍ਹਾਂ ਦੀ ਅਣਦੇਖੀ ਕਰਨ ਵਾਲਿਆਂ ਨਾਲ ਹਿਸਾਬ ਅਦਾ ਕਰ ਸਕਦੇ ਹਨ।


Rakesh

Content Editor

Related News