ਖੜਗੇ ਨੇ PM ਮੋਦੀ ਨੂੰ ਆਮ ਜਨਤਾ ਦੇ ਅਸਲ ਮੁੱਦਿਆਂ ''ਤੇ ਬੋਲਣ ਦੀ ਦਿੱਤੀ ਚੁਣੌਤੀ

Monday, Nov 04, 2024 - 01:25 PM (IST)

ਖੜਗੇ ਨੇ PM ਮੋਦੀ ਨੂੰ ਆਮ ਜਨਤਾ ਦੇ ਅਸਲ ਮੁੱਦਿਆਂ ''ਤੇ ਬੋਲਣ ਦੀ ਦਿੱਤੀ ਚੁਣੌਤੀ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨੀਤੀਆਂ ਰਾਹੀਂ ਆਰਥਿਕ ਗੜਬੜ ਪੈਦਾ ਕਰਨ ਅਤੇ ਫਰਜ਼ੀ ਬਿਆਨਬਾਜ਼ੀ ਕਰਨ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਖ਼ਿਲਾਫ਼ 'ਝੂਠ' ਬੋਲਣ ਦੀ ਬਜਾਏ ਆਪਣੀਆਂ ਭਵਿੱਖ ਦੀਆਂ ਚੋਣ ਰੈਲੀਆਂ 'ਚ ਆਮ ਲੋਕਾਂ ਦੇ ਸਾਹਮਣੇ ਖੜ੍ਹੇ ਦਰਪੇਸ਼ ਮੁੱਦਿਆਂ ਦੇ ਬਾਰੇ ਬੋਲਣਾ ਚਾਹੀਦਾ ਹੈ। ਖੜਗੇ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਲੋਕ ਵਿਰੋਧੀ ਨੀਤੀਆਂ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ।

ਇਹ ਵੀ ਪੜ੍ਹੋ - ਵਿਦਿਆਰਥੀਆਂ ਦੀ ਮੌਜਾਂ : ਨਵੰਬਰ ਦੇ ਮਹੀਨੇ ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਖੜਗੇ ਨੇ ਸੋਸ਼ਲ ਮੀਡੀਆ 'ਐਕਸ' 'ਤੇ ਪੋਸਟ ਕੀਤਾ, ''ਮੋਦੀ ਜੀ, ਫਰਜ਼ੀ ਚਰਚਾਵਾਂ ਅਸਲ ਭਲਾਈ ਦਾ ਬਦਲ ਨਹੀਂ ਹੋ ਸਕਦੀਆਂ। ਤੁਸੀਂ ਜੋ ਆਰਥਿਕ ਉਥਲ-ਪੁਥਲ ਪੈਦਾ ਕੀਤੀ ਹੈ...ਇੱਥੋਂ ਤੱਕ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਵੀ ਘੱਟ ਖਪਤ, ਉੱਚ ਮਹਿੰਗਾਈ, ਵਧਦੀ ਅਸਮਾਨਤਾ, ਘੱਟ ਨਿਵੇਸ਼ ਅਤੇ ਉਜਰਤੀ ਖੜੋਤ ਨਾਲ ਜੂਝ ਰਹੀ ਭਾਰਤ ਦੀ ਅਰਥਵਿਵਸਥਾ ਦੇ ਉਤਸ਼ਾਹ ਨੂੰ ਹੁਲਾਰਾ ਨਹੀਂ ਦੇ ਸਕਿਆ।'' ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਅੰਨ੍ਹੇਵਾਹ ਟੈਕਸ ਲਗਾ ਕੇ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨਾਲ ਭਾਰੀ ਧੱਕਾ ਕਰ ਰਹੀ ਹੈ ਅਤੇ ਉਨਹਾਂ ਦੀ ਬੱਚਤ ਦਾ ਵੀ ਸਫਾਇਆ ਕਰ ਰਹੀ ਹੈ।

ਇਹ ਵੀ ਪੜ੍ਹੋ - 19 ਨਵੰਬਰ ਤੱਕ ਬਣਾਏ ਜਾਣਗੇ 90,000 ਨਵੇਂ ਰਾਸ਼ਨ ਕਾਰਡ, ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ

ਖੜਗੇ ਨੇ ਦਾਅਵਾ ਕੀਤਾ, “ਭੋਜਨ ਮਹਿੰਗਾਈ ਦਰ 9.2 ਫ਼ੀਸਦੀ 'ਤੇ ਹੈ। ਸਤੰਬਰ 2024 'ਚ ਸਬਜ਼ੀਆਂ ਦੀ ਮਹਿੰਗਾਈ 14 ਮਹੀਨਿਆਂ ਦੇ ਉੱਚੇ ਪੱਧਰ 'ਤੇ 36 ਫ਼ੀਸਦੀ 'ਤੇ ਪਹੁੰਚ ਗਈ, ਜੋ ਅਗਸਤ 'ਚ 10.7 ਫ਼ੀਸਦੀ ਸੀ। ਇਹ ਸੱਚ ਹੈ ਕਿ ਐੱਫਐੱਮਸੀਜੀ ਸੈਕਟਰ ਦੀ ਮੰਗ ਵਿੱਚ ਤਿੱਖੀ ਗਿਰਾਵਟ ਦੇਖੀ ਗਈ ਹੈ। ਇੱਕ ਸਾਲ ਵਿੱਚ ਵਿਕਰੀ ਵਾਧਾ 10.1 ਫ਼ੀਸਦੀ ਤੋਂ ਘਟ ਕੇ ਸਿਰਫ਼ 2.8 ਫ਼ੀਸਦੀ ਰਹਿ ਗਿਆ ਹੈ। ਤੁਹਾਡੇ ਆਪਣੇ ਵਿੱਤ ਮੰਤਰਾਲੇ ਦੀ ਮਹੀਨਾਵਾਰ ਰਿਪੋਰਟ ਇਹ ਦਰਸਾਉਂਦੀ ਹੈ।'' ਉਨ੍ਹਾਂ ਕਿਹਾ ਕਿ ਐੱਫਐੱਮਸੀਜੀ ਕੰਪਨੀਆਂ ਨੇ ਮੁਨਾਫ਼ੇ ਵਿੱਚ ਗਿਰਾਵਟ ਦਰਜ ਕੀਤੀ ਹੈ ਅਤੇ ਕਿਹਾ ਕਿ ਜੇਕਰ ਕੱਚੇ ਮਾਲ ਦੀ ਲਾਗਤ ਕੰਪਨੀਆਂ ਲਈ ਅਸਹਿ ਹੋ ਜਾਂਦੀ ਹੈ, ਤਾਂ ਇਸ ਨਾਲ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਘਰੇਲੂ ਬੱਚਤ 50 ਸਾਲ ਦੇ ਹੇਠਲੇ ਪੱਧਰ 'ਤੇ ਆ ਗਈ ਹੈ ਅਤੇ ਉੱਚ ਖੁਰਾਕ ਮਹਿੰਗਾਈ ਕਾਰਨ ਖਪਤ ਤੇਜ਼ੀ ਨਾਲ ਘਟੀ ਹੈ।

ਇਹ ਵੀ ਪੜ੍ਹੋ - ਮੁੰਡੇ ਦੇ ਢਿੱਡ 'ਚੋਂ ਨਿਕਲੇ ਘੜੀ ਦੇ ਸੈੱਲ ਸਣੇ 56 ਚੀਜ਼ਾਂ, ਡਾਕਟਰਾਂ ਦੇ ਉੱਡੇ ਹੋਸ਼, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News