ਹਰਿਆਣੇ ਦੀਆਂ ਖਾਪ ਪੰਚਾਇਤਾਂ ਦੀ ਚਿਤਾਵਨੀ, ਮੰਗਾਂ ਨਾ ਮੰਨੀਆਂ ਤਾਂ ਦਿੱਲੀ ਦਾ ਰਸਦ-ਪਾਣੀ ਕਰਾਂਗੇ ਬੰਦ

12/02/2020 4:05:05 PM

ਜੀਂਦ- ਹਰਿਆਣਾ ਦੇ ਜੀਂਦ 'ਚ ਖਾਪ ਪੰਚਾਇਤਾਂ ਨੇ ਦਿੱਲੀ ਕੂਚ ਸ਼ੁਰੂ ਕਰ ਦਿੱਤਾ ਹੈ। ਪੰਚਾਇਤਾਂ ਦਾ ਕਹਿਣਾ ਹੈ ਕਿ ਜੇਕਰ 3 ਦਸੰਬਰ ਨੂੰ ਸਰਕਾਰ ਨਾਲ ਗੱਲ਼ ਨਹੀਂ ਬਣਦੀ ਹੈ ਤਾਂ ਉਹ ਦਿੱਲੀ ਜਾਣ ਵਾਲੇ ਫ਼ਲ, ਦੁੱਧ, ਸਬਜ਼ੀਆਂ ਦੀ ਸਪਲਾਈ ਬੰਦ ਕਰ ਦੇਣਗੇ। ਇੱਥੇ ਕਿਸਾਨ ਨੇਤਾ ਘਰ-ਘਰ ਜਾ ਕੇ ਲੋਕਾਂ ਨੂੰ ਦਿੱਲੀ ਚੱਲਣ ਦੀ ਅਪੀਲ ਕਰ ਰਹੇ ਹਨ। ਉੱਥੇ ਹੀ ਚੰਡੀਗੜ੍ਹ 'ਚ ਯੂਥ ਕਾਂਗਰਸ ਅਤੇ NSUI ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਖੱਟੜ ਵਿਰੁੱਧ ਹੱਲਾ ਬੋਲ ਦਿੱਤਾ ਹੈ। ਯੂਥ ਕਾਂਗਰਸ ਦੇ ਵਰਕਰਾਂ ਦੀ ਡਿਮਾਂਡ ਹੈ ਕਿ ਸੀ.ਐੱਮ. ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ, ਜਿਸ ਤਰ੍ਹਾਂ ਹਰਿਆਣਾ 'ਚ ਕਿਸਾਨਾਂ 'ਤੇ ਬਲ ਦੀ ਵਰਤੋਂ ਕੀਤੀ ਗਈ ਹੈ, ਉਹ ਗਲਤ ਹੈ। ਇਸ ਦੌਰਾਨ ਪੁਲਸ ਨੇ ਯੂਥ ਕਾਂਗਰਸ ਦੇ ਲੋਕਾਂ 'ਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ। 

ਇਹ ਵੀ ਪੜ੍ਹੋ : NRI ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ 'ਚ ਮੋਦੀ ਸਰਕਾਰ, ਚੋਣਾਂ 'ਚ ਸਿੱਧੇ ਕਰ ਸਕਣਗੇ ਵੋਟ

ਦੱਸਣਯੋਗ ਹੈ ਕਿ ਬੀਤੇ ਕੱਲ੍ਹ ਹੋਈ ਕਿਸਾਨ ਅਤੇ ਕੇਂਦਰ ਦੀ ਬੈਠਕ 'ਚ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਮੁੱਦਿਆਂ 'ਤੇ ਸਲਾਹ-ਮਸ਼ਵਰੇ ਲਈ ਕੇਂਦਰ ਨੇ ਇਕ ਕਮੇਟੀ ਬਣਾਉਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਠੁਕਰਾ ਦਿੱਤਾ। ਦੋਵੇਂ ਪੱਖ ਵੀਰਵਾਰ ਯਾਨੀ ਕਿ 3 ਦਸੰਬਰ ਨੂੰ ਮੁੜ ਬੈਠਕ ਕਰਨਗੇ। ਸਰਕਾਰ ਵਲੋਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ ਗਿਆ। ਇਸ ਲਈ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਦੇਸ਼ ਭਰ 'ਚ ਅੰਦੋਲਨ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਣ ਤੱਕ ਅੰਦੋਲਨ ਤੋਂ ਪਿਛੇ ਹਟਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਆਮ ਹੋਵੇ ਜਾਂ ਖ਼ਾਸ ਹਰ ਕਿਸੇ ਨੇ ਫੜ੍ਹੀ ਕਿਸਾਨ ਦੀ ਬਾਂਹ, ਧਰਨੇ 'ਤੇ ਡਟੇ ਕਿਸਾਨਾਂ ਨੂੰ ਵੰਡ ਰਹੇ ਦੁੱਧ ਅਤੇ ਦੇਸੀ ਘਿਓ (ਵੀਡੀਓ)

ਨੋਟ : ਖਾਪ ਪੰਚਾਇਤਾਂ ਦੀ ਦਿੱਲੀ ਦਾ ਰਸਦ-ਪਾਣੀ ਬੰਦ ਦੀ ਚਿਤਾਵਨੀ, ਕੁਮੈਂਟ ਬਾਕਸ 'ਚ ਦੱਸੋ ਆਪਣੀ ਰਾਏ


DIsha

Content Editor

Related News