ਫਲਿੱਪਕਾਰਟ ਨੇ ਟੋਪੀ 'ਤੇ ਛਾਪਿਆ 'ਖੰਡਾ ਸਾਹਿਬ', DSGMC ਨੇ ਭੇਜਿਆ ਨੋਟਿਸ

07/06/2019 4:38:21 PM

ਨਵੀਂ ਦਿੱਲੀ (ਕਮਲ ਕਾਂਸਲ)— ਆਏ ਦਿਨ ਆਨਲਾਈਨ ਕੰਪਨੀਆਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰ ਰਹੀਆਂ ਹਨ। ਆਨਲਾਈਨ ਕੰਪਨੀਆਂ ਵਲੋਂ ਧਾਰਮਿਕ ਚਿੰਨ੍ਹਾਂ ਨੂੰ ਗਲਤ ਢੰਗ ਨਾਲ ਛਾਪ ਕੇ ਆਪਣੇ ਉਤਪਾਦ ਵੇਚਣ ਕੇ ਇਜ਼ਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਆਨਲਾਈਨ ਕੰਪਨੀ ਫਲਿੱਪਕਾਰਟ ਨੇ ਟੋਪੀ 'ਤੇ 'ਖੰਡਾ ਸਾਹਿਬ' ਛਾਪਿਆ ਹੈ। ਫਲਿੱਪਕਾਰਟ ਕੰਪਨੀ ਵਲੋਂ ਖੰਡਾ ਸਾਹਿਬ ਟੋਪੀ ਵੇਚੇ ਜਾਣ 'ਤੇ ਵਿਵਾਦ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  (ਡੀ. ਐੱਸ. ਜੀ. ਐੱਮ. ਸੀ.) ਨੇ ਇਸ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਬਾਬਤ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਹੈ। 

PunjabKesari

ਸਿਰਸਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਟੋਪੀ 'ਤੇ ਛਪੇ ਖੰਡਾ ਸਾਹਿਬ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ''ਖੰਡਾ ਸਾਡੀ ਮਾਣ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਿਆਦਾ ਤਹਿਤ ਟੋਪੀ ਪਹਿਨਣਾ ਮਨ੍ਹਾ ਹੈ। ਇਸ ਤਰ੍ਹਾਂ ਖੰਡਾ ਸਾਹਿਬ ਨੂੰ ਟੋਪੀ 'ਤੇ ਛਾਪਣਾ ਅਪਮਾਨਜਨਕ ਹੈ। ਮੈਂ ਬੇਨਤੀ ਕਰਦਾ ਹਾਂ ਕਿ ਫਲਿੱਪਕਾਰਟ ਇਸ ਤਰ੍ਹਾਂ ਦੇ ਉਤਪਾਦਾਂ ਨੂੰ ਹਟਾਏ। ਉਨ੍ਹਾਂ ਨੇ ਇਸ ਦੇ ਨਾਲ ਹੀ ਕੰਪਨੀ ਤੋਂ ਮੁਆਫ਼ੀ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਪੋਰਟਲ ਵਿਰੁੱਧ ਇਕ ਅਪਰਾਧਿਕ ਸ਼ਿਕਾਇਤ ਦਰਜ ਕਰਾਂਗੇ, ਜੇਕਰ ਉਹ ਅਜਿਹੀਆਂ ਚੀਜ਼ਾਂ ਨੂੰ ਵੇਚਣਾ ਜਾਰੀ ਰੱਖਦੇ ਹਨ।'' ਇੱਥੇ ਦੱਸ ਦੇਈਏ ਕਿ ਆਨਲਾਈਨ ਕੰਪਨੀਆਂ ਵਲੋਂ ਸਿਰਫ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਅਜਿਹੇ ਕੰਮ ਕੀਤੇ ਜਾ ਚੁੱਕੇ ਹਨ। ਜਿਸ ਤੋਂ ਬਾਅਦ ਕੰਪਨੀਆਂ ਵਲੋਂ ਮੁਆਫ਼ੀ ਮੰਗ ਕੇ ਇਸ ਦੇ ਨਿਪਟਾਰੇ ਹੋਏ ਹਨ।


Tanu

Content Editor

Related News