Khan Sir ਦਾ ਕੋਚਿੰਗ ਸੈਂਟਰ ਸੀਲ ! UP ''ਚ ਹੋ ਗਈ ਵੱਡੀ ਕਾਰਵਾਈ

Wednesday, Jun 24, 2026 - 04:57 PM (IST)

Khan Sir ਦਾ ਕੋਚਿੰਗ ਸੈਂਟਰ ਸੀਲ ! UP ''ਚ ਹੋ ਗਈ ਵੱਡੀ ਕਾਰਵਾਈ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੱਕ ਕੋਚਿੰਗ ਸੈਂਟਰ 'ਚ 15 ਲੋਕਾਂ ਦੀ ਜਾਨ ਲੈਣ ਵਾਲੇ ਭਿਆਨਕ ਅਗਨੀਕਾਂਡ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਐਕਸ਼ਨ ਮੋਡ ਵਿੱਚ ਆ ਗਿਆ ਹੈ। ਇਸ ਖ਼ੌਫ਼ਨਾਕ ਹਾਦਸੇ ਮਗਰੋਂ ਸੁਰੱਖਿਆ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਕੋਚਿੰਗ ਸੈਂਟਰਾਂ ਖ਼ਿਲਾਫ਼ ਸਰਕਾਰ ਨੇ ਸਖ਼ਤ ਮੁਹਿੰਮ ਵਿੱਢੀ ਹੈ, ਜਿਸ ਤਹਿਤ ਪ੍ਰਯਾਗਰਾਜ 'ਚ ਦੇਸ਼ ਦੇ ਮਸ਼ਹੂਰ ਟਿਊਟਰ 'ਖਾਨ ਸਰ' ਦੇ 'ਖਾਨ ਗਲੋਬਲ ਕਲਾਸਿਜ਼' ਸਣੇ ਕਈ ਵੱਡੇ ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।

ਲਖਨਊ ਵਿੱਚ ਹੋਏ ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ, ਨਗਰ ਨਿਗਮ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਪ੍ਰਯਾਗਰਾਜ ਦੇ ਪ੍ਰਮੁੱਖ ਕੋਚਿੰਗ ਹੱਬ 'ਚ ਅਚਾਨਕ ਛਾਪੇਮਾਰੀ ਕੀਤੀ। ਜਾਂਚ ਦੌਰਾਨ ਕਈ ਸੈਂਟਰਾਂ ਵਿੱਚ ਅੱਗ ਬੁਝਾਊ ਯੰਤਰਾਂ ਦੀ ਘਾਟ, ਐਮਰਜੈਂਸੀ ਐਗਜ਼ਿਟ ਨਾ ਹੋਣ ਅਤੇ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਪਾਈਆਂ ਗਈਆਂ, ਜਿਸ ਮਗਰੋਂ ਪ੍ਰਸ਼ਾਸਨ ਨੇ ਇਨ੍ਹਾਂ ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ।

ਇਸ ਜਾਂਚ ਦੌਰਾਨ ਪ੍ਰਯਾਗਰਾਜ ਦੇ ਕਟਰਾ ਇਲਾਕੇ ਵਿੱਚ ਸਥਿਤ 'ਖਾਨ ਗਲੋਬਲ ਕਲਾਸਿਜ਼' ਦੀ ਬਿਲਡਿੰਗ 'ਚ ਸੁਰੱਖਿਆ ਮਾਪਦੰਡ ਪੂਰੇ ਨਾ ਹੋਣ ਕਾਰਨ ਪ੍ਰਸ਼ਾਸਨ ਨੇ ਇਸ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ। ਇਸ ਤੋਂ ਇਲਾਵਾ 'ਸੰਸਕ੍ਰਿਤੀ ਆਈ.ਏ.ਐੱਸ.' ਅਤੇ ਕੁਝ ਹੋਰ ਨਾਮੀ ਸੰਸਥਾਵਾਂ ਦੇ ਸੈਂਟਰਾਂ 'ਤੇ ਵੀ ਤਾਲੇ ਲਗਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ- ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਜਹਾਜ਼ ਜਾ ਵੜਿਆ ਪਾਕਿਸਤਾਨੀ ਏਅਰਸਪੇਸ 'ਚ ! ਅਲਰਟ ਮਗਰੋਂ...

ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਫ਼ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਦੀ ਜਾਨ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜਿੰਨਾ ਚਿਰ ਇਹ ਸੰਸਥਾਵਾਂ ਫਾਇਰ ਵਿਭਾਗ ਵੱਲੋਂ ਐੱਨ.ਓ.ਸੀ. ਅਤੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਕਰ ਲੈਂਦੀਆਂ, ਉਦੋਂ ਤੱਕ ਇਨ੍ਹਾਂ ਨੂੰ ਸੈਂਟਰ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਇਸ ਅਚਾਨਕ ਹੋਈ ਕਾਰਵਾਈ ਕਾਰਨ ਪ੍ਰਯਾਗਰਾਜ 'ਚ ਕੰਪੀਟੀਟਿਵ ਐਗਜ਼ਾਮਜ਼ ਦੀ ਤਿਆਰੀ ਕਰ ਰਹੇ ਹਜ਼ਾਰਾਂ ਵਿਦਿਆਰਥੀਆਂ 'ਚ ਹੜਕੰਪ ਮਚ ਗਿਆ ਹੈ, ਜਦਕਿ ਪ੍ਰਸ਼ਾਸਨ ਨੇ ਬਾਕੀ ਕੋਚਿੰਗ ਸੈਂਟਰਾਂ ਨੂੰ ਵੀ ਆਪਣੇ ਸੁਰੱਖਿਆ ਪ੍ਰਬੰਧ ਜਲਦ ਤੋਂ ਜਲਦ ਦਰੁਸਤ ਕਰਨ ਦੀ ਹਦਾਇਤ ਦਿੱਤੀ ਹੈ ਤੇ ਨਿਯਮਾਂ ਦੀ ਅਣਗਹਿਲੀ ਕਰਨ ਵਾਲੇ ਸੈਂਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ- ਬੰਗਲਾਦੇਸ਼ੀ ਵੇਟਰ ਨੇ ਭਾਰਤ ਲਈ ਵਰਤੀ 'ਗੰਦੀ ਸ਼ਬਦਾਵਲੀ' ! ਦਲੇਰ ਕੁੜੀਆਂ ਨੇ ਕੈਮਰੇ ਅੱਗੇ ਮੰਗਵਾਈ ਮੁਆਫ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News