ਸਕੂਲ ਦੀ ਇਮਾਰਤ ’ਤੇ ਲਿਖੇ ਖਾਲਿਸਤਾਨੀ ਨਾਅਰੇ, ਰਾਸ਼ਟਰੀ ਝੰਡੇ ਦਾ ਵੀ ਕੀਤਾ ਅਪਮਾਨ

Monday, Aug 05, 2024 - 12:56 PM (IST)

ਸਕੂਲ ਦੀ ਇਮਾਰਤ ’ਤੇ ਲਿਖੇ ਖਾਲਿਸਤਾਨੀ ਨਾਅਰੇ, ਰਾਸ਼ਟਰੀ ਝੰਡੇ ਦਾ ਵੀ ਕੀਤਾ ਅਪਮਾਨ

ਡੱਬਵਾਲੀ (ਸੇਠੀ)- ਦੇਸ਼ ਵਿਰੋਧੀ ਅਨਸਰਾਂ ਨੇ ਡੱਬਵਾਲੀ ਸਬ-ਡਵੀਜ਼ਨ ਦੇ ਪਿੰਡ ਗੋਰੀਵਾਲਾ ਦੇ ਸਰਕਾਰੀ ਸਕੂਲ ਦੀਆਂ ਕੰਧਾਂ ’ਤੇ ਕਈ ਥਾਵਾਂ ’ਤੇ ‘ਮਿਸ਼ਨ ਖ਼ਾਲਿਸਤਾਨ’ ਅਤੇ ‘ਖ਼ਾਲਿਸਤਾਨ’ ਦੇ ਹੱਕ ਵਿਚ ਨਾਅਰੇ ਲਿਖੇ।  ਐਤਵਾਰ ਸਵੇਰੇ ਕੁਝ ਲੋਕਾਂ ਨੇ ਵੇਖਿਆ ਕਿ ਸਕੂਲ ਦੀ ਇਮਾਰਤ ’ਚ ਕਈ ਥਾਵਾਂ ’ਤੇ ਖਾਲਿਸਤਾਨ ਦੇ ਹੱਕ ’ਚ ਨਾਅਰੇ ਲਿਖੇ ਹੋਏ ਸਨ। ਇਸ ਦੇ ਨਾਲ ਹੀ ਖਾਲਿਸਤਾਨ ਦੇ ਝੰਡੇ ਵੀ ਲਾਏ ਗਏ ਹਨ। ਦੇਸ਼ ਵਿਰੋਧੀ ਅਨਸਰਾਂ ਨੇ ਇੱਥੇ ਭਾਰਤੀ ਝੰਡੇ ਦਾ ਵੀ ਅਪਮਾਨ ਕੀਤਾ। ਭਾਰਤੀ ਝੰਡੇ ’ਤੇ ਕਾਲੀ ਸਿਆਹੀ ਨਾਲ ਕਰਾਸ ਦੇ ਨਿਸ਼ਾਨ ਬਣਾਏ ਗਏ।

ਇਸ ਤੋਂ ਇਲਾਵਾ ਸਕੂਲ ਦੇ ਇਕ ਕਮਰੇ ’ਚ ਸ਼ਰਾਬ ਦੀ ਇਕ ਖਾਲੀ ਬੋਤਲ, 2 ਛੋਟੇ ਕੱਪ, ਸਨੈਕਸ ਦੇ ਕੁਝ ਖਾਲੀ ਪੈਕੇਟ ਅਤੇ ਜ਼ਰਦਾ ਵੀ ਪਿਆ ਮਿਲਿਆ। ਮੰਨਿਆ ਜਾ ਰਿਹਾ ਹੈ ਕਿ ਸਕੂਲ ’ਚ ਦਾਖਲ ਹੋਏ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੇ ਇੱਥੇ ਬੈਠ ਕੇ ਸ਼ਰਾਬ ਆਦਿ ਦੀ ਵਰਤੋਂ ਵੀ ਕੀਤੀ।

ਸਕੂਲ ਦੇ ਇੰਚਾਰਜ ਹਰਜਿੰਦਰ ਸਿੰਘ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਝੰਡੇ ਆਦਿ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਕੰਧਾਂ 'ਤੇ ਲਿਖੇ ਨਾਅਰੇ ਮਿਟਾ ਦਿੱਤੇ ਗਏ। ਪੁਲਸ ਨੇ ਸਕੂਲ ਦੇ ਇੰਚਾਰਜ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


author

Tanu

Content Editor

Related News