KGMU ਧਰਮ ਤਬਦੀਲੀ ਮਾਮਲਾ: ਲਵ ਜਿਹਾਦ ਦੀ ਫੰਡਿੰਗ ’ਚ 100 ਤੋਂ ਵੱਧ ਡਾਕਟਰ ਤੇ ਮੌਲਾਨਾ ਸ਼ਾਮਲ
Thursday, Nov 05, 2026 - 03:13 PM (IST)
ਲਖਨਊ (ਇੰਟ.) - ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (KGMU) ਵਿਚ ਧਰਮ ਤਬਦੀਲੀ ਅਤੇ ਕਥਿਤ ਲਵ ਜਿਹਾਦ ਨਾਲ ਸਬੰਧਤ ਮਾਮਲੇ ਦੀ ਜਾਂਚ ਵਿਚ STF ਨੂੰ 100 ਤੋਂ ਵੱਧ ਡਾਕਟਰਾਂ ਅਤੇ ਮੌਲਾਨਾਵਾਂ ਦੇ ਨੈੱਟਵਰਕ ਨਾਲ ਜੁੜੇ ਹੋਣ ਦੀ ਜਾਣਕਾਰੀ ਮਿਲੀ ਹੈ। ਜਾਂਚ ਮੁਤਾਬਕ, ਗਿਰੋਹ ਨਾਲ ਜੁੜੇ ਲੋਕ ਜ਼ਕਾਤ ਦੇ ਨਾਂ ’ਤੇ ਹਰ ਮਹੀਨੇ ਲੱਗਭਗ 10 ਲੱਖ ਰੁਪਏ ਇਕੱਠੇ ਕਰਦੇ ਸਨ। ਇਸ ਰਕਮ ਦੀ ਵਰਤੋਂ ਕਥਿਤ ਤੌਰ ’ਤੇ ਧਰਮ ਤਬਦੀਲੀ ਅਤੇ ਲਵ ਜਿਹਾਦ ਦੀਆਂ ਗਤੀਵਿਧੀਆਂ ਵਿਚ ਕੀਤੀ ਜਾਂਦੀ ਸੀ। STF ਦੀ ਜਾਂਚ ਵਿਚ ਲਖਨਊ, ਆਗਰਾ, ਬਸਤੀ, ਸਹਾਰਨਪੁਰ, ਦੇਵਬੰਦ ਅਤੇ ਬਰੇਲੀ ਦੇ ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਡਾਕਟਰਾਂ ਤੇ ਮੌਲਾਨਾਵਾਂ ਦੇ ਨਾਂ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ: ਮਹਿੰਗੀ ਹੋਈ ਖੰਡ, ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਮਹਿੰਗਾਈ ਦੀ ਮਾਰ, ਜਾਣੋ ਪ੍ਰਚੂਨ ਰੇਟ
ਜਾਂਚ ਦੇ ਘੇਰੇ ਵਿਚ ਕੇ. ਜੀ. ਐੱਮ. ਯੂ. ਦੇ ਡਾਕਟਰ ਸਮੇਤ 12 ਮੈਡੀਕਲ ਸਟਾਫ਼, ਸ਼ਹਿਰ ਦੇ 2 ਨਿੱਜੀ ਮੈਡੀਕਲ ਕਾਲਜਾਂ ਦੇ ਸੰਚਾਲਕ ਅਤੇ ਅਧਿਕਾਰੀ ਅਤੇ ਆਗਰਾ ਦੇ ਐੱਸ. ਐੱਨ. ਐੱਮ. ਸੀ. ਦੇ ਪੁਰਾਣੇ ਅਤੇ ਮੌਜੂਦਾ ਵਿਦਿਆਰਥੀ ਵੀ ਹਨ। ਏਜੰਸੀ ਨੇ ਸਬੰਧਤ ਲੋਕਾਂ ਦੇ ਬੈਂਕ ਖਾਤਿਆਂ ਦਾ ਵੇਰਵਾ ਇਕੱਠਾ ਕਰਨ ਲਈ ਬੈਂਕਾਂ ਤੋਂ ਜਾਣਕਾਰੀ ਮੰਗੀ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੇ. ਜੀ. ਐੱਮ. ਯੂ. ਦੇ ਹੋਸਟਲਾਂ ਵਿਚ ਆਉਣ ਵਾਲੇ ਮੌਲਾਨਾ ਮੈਡੀਕਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਗਠਨ ਨਾਲ ਜੋੜਨ ਲਈ ਤਕਰੀਰ ਕਰਦੇ ਸਨ। ਡਾ. ਰਮੀਜ਼ ਵੀ ਤਕਰੀਰ ਕਰਦਾ ਸੀ। ਦੇਵਬੰਦ, ਬਰੇਲੀ ਅਤੇ ਆਗਰਾ ਤੋਂ ਆਉਣ ਵਾਲੇ ਮੌਲਾਨਾ ਜ਼ਕਾਤ ਦੇ ਨਾਂ ’ਤੇ ਚੰਦਾ ਇਕੱਠਾ ਕਰਵਾਉਂਦੇ ਸਨ।
ਇਹ ਵੀ ਪੜ੍ਹੋ: Diwali 2026: ਦੀਵਾਲੀ ਦੀ ਰਾਤ ਇਨ੍ਹਾਂ ਥਾਵਾਂ 'ਤੇ ਜ਼ਰੂਰ ਜਗਾਓ ਦੀਵੇ, ਵਰ੍ਹੇਗਾ ਨੋਟਾਂ ਦਾ ਮੀਂਹ
ਗਿਰੋਹ ਨਾਲ ਜੁੜੇ ਲੋਕ ਹਿੰਦੂ ਔਰਤਾਂ ਦੀ ਧਰਮ ਤਬਦੀਲੀ ਨੂੰ ਮੰਨਦੇ ਹਨ ਸਵਾਬ
STF ਮੁਤਾਬਕ, ਗਿਰੋਹ ਨਾਲ ਜੁੜੇ ਲੋਕ ਹਿੰਦੂ ਔਰਤਾਂ ਦੀ ਧਰਮ ਤਬਦੀਲੀ ਨੂੰ ਸਵਾਬ (ਪੁੰਨ) ਮੰਨਦੇ ਹਨ। ਕੈਂਪਸ ਵਿਚ ਹੋਣ ਵਾਲੀਆਂ ਤਕਰੀਰਾਂ ਵਿਚ ਔਰਤਾਂ ਨੂੰ ਆਪਣੇ ਪ੍ਰਭਾਵ ਵਿਚ ਲੈਣ ਅਤੇ ਉਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਕਥਿਤ ਰਣਨੀਤੀ ਸਮਝਾਈ ਜਾਂਦੀ ਸੀ। ਇਸ ਦੇ ਲਈ ਸਕ੍ਰਿਪਟ ਤਿਆਰ ਕੀਤੇ ਜਾਣ ਦੀ ਗੱਲ ਵੀ ਜਾਂਚ ਵਿਚ ਸਾਹਮਣੇ ਆਈ ਹੈ। ਏਜੰਸੀ ਅਨੁਸਾਰ, ਕੇ. ਜੀ. ਐੱਮ. ਯੂ. ਦੇ ਬੰਦ ਕਮਰਿਆਂ ਵਿਚ ਦੀਨੀ ਤਾਲੀਮ ਦੇ ਨਾਂ ’ਤੇ ਮੈਡੀਕਲ ਵਿਦਿਆਰਥੀਆਂ ਨੂੰ ਇਕੱਠਾ ਕੀਤਾ ਜਾਂਦਾ ਸੀ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਕੁਝ ਵਿਦਿਆਰਥੀਆਂ ਨੂੰ ਕਥਿਤ ਤੌਰ ’ਤੇ ਭੜਕਾ ਕੇ ਗਿਰੋਹ ਦੀਆਂ ਗਤੀਵਿਧੀਆਂ ਨਾਲ ਜੋੜਨ ਦਾ ਯਤਨ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ: ਦੀਵਾਲੀ ਦੇ ਤਿਉਹਾਰ ਮੌਕੇ ਘਰ 'ਚੋਂ ਬਾਹਰ ਕੱਢ ਕੇ ਸੁੱਟੋ ਇਹ ਚੀਜ਼ਾਂ, ਨਹੀਂ ਤਾਂ ਆ ਜਾਵੇਗੀ ਪੈਸਿਆਂ ਦੀ ਤੰਗੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
