ਮੌਸਮ ਅਪਡੇਟ : ਇਸ ਸਾਲ ਕੇਰਲ ਵਾਸੀਆਂ ਨੂੰ ਮਾਨਸੂਨ ਲਈ ਕਰਨੀ ਪਵੇਗੀ ਥੋੜ੍ਹੀ ਉਡੀਕ

05/15/2020 2:08:42 PM

ਨੈਸ਼ਨਲ ਡੈਸਕ— ਕੇਰਲ ਦੇ ਲੋਕਾਂ ਨੂੰ ਇਸ ਵਾਰ ਮਾਨਸੂਨ ਲਈ ਥੋੜ੍ਹੀ ਉਡੀਕ ਕਰਨੀ ਪਵੇਗੀ। ਭਾਰਤੀ ਮੌਸਮ ਵਿਭਾਗ ਮੁਤਾਬਕ ਕੇਰਲ ਵਿਚ ਇਸ ਸਾਲ ਦੱਖਣੀ-ਪੱਛਮੀ ਮਾਨਸੂਨ ਆਉਣ 'ਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸੂਨ ਦੱਖਣੀ ਸੂਬੇ ਵਿਚ 5 ਜੂਨ ਤੱਕ ਆਵੇਗਾ। ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਾਲ ਕੇਰਲ ਵਿਚ ਮਾਨਸੂਨ ਆਮ ਤਰੀਕ ਦੇ ਮੁਕਾਬਲੇ ਕੁਝ ਦੇਰੀ ਨਾਲ ਆਵੇਗਾ। ਵਿਭਾਗ ਮੁਤਾਬਕ ਸੂਬੇ ਵਿਚ ਮਾਨਸੂਨ 5 ਜੂਨ ਤੱਕ ਆ ਸਕਦਾ ਹੈ।

ਕੇਰਲ ਵਿਚ ਮਾਨਸੂਨ ਆਉਣ ਦੇ ਨਾਲ ਹੀ ਦੇਸ਼ ਵਿਚ ਬਰਸਾਤੀ ਮੌਸਮ ਦੀ ਅਧਿਕਾਰਤ ਸ਼ੁਰੂਆਤ ਹੋ ਜਾਂਦੀ ਹੈ। ਮੌਮਸ ਵਿਭਾਗ ਨੇ ਬੁੱਧਵਾਰ ਕਿਹਾ ਸੀ ਕਿ ਮਾਨਸੂਨ ਦੇ ਬੰਗਾਲ ਦੀ ਖਾੜ੍ਹੀ 'ਚ ਚੱਕਰਵਾਤੀ ਤੂਫਾਨ ਕਾਰਨ ਆਮ ਤਰੀਕ ਤੋਂ ਕਰੀਬ 6 ਦਿਨ ਪਹਿਲਾਂ 16 ਮਈ ਦੇ ਨੇੜੇ-ਤੇੜੇ ਅੰਡਮਾਨ-ਨਿਕੋਬਾਰ ਦੀਪ ਸਮੂਹ ਪਹੁੰਚਣ ਦੀ ਸੰਭਾਵਨਾ ਹੈ। ਮਾਨਸੂਨ ਆਮ ਤੌਰ 'ਤੇ 20 ਮਈ ਦੀ ਤਰੀਕ ਦੌਰਾਨ ਅੰਡਮਾਨ-ਨਿਕੋਬਾਰ ਦੀਪ ਸਮੂਹ ਪਹੁੰਚਦਾ ਹੈ। ਪਿਛਲੇ ਮਹੀਨੇ ਇਸ ਦੇ ਉੱਥੇ ਪਹੁੰਚਣ ਦੀ ਸੰਭਾਵਨਾ ਸਬੰਧੀ ਤਰੀਕ ਸੋਧ ਕਰ ਕੇ 22 ਮਈ ਦੱਸੀ ਗਈ ਸੀ।

ਮੌਸਮ ਵਿਗਿਆਨਕਾਂ ਨੇ ਕਿਹਾ ਕਿ ਅਜੇ ਤਕ ਸਭ ਤੋਂ ਗਰਮ ਰਹਿਣ ਵਾਲੇ ਇਲਾਕਿਆਂ ਵਿਚ ਲੂ ਨਹੀਂ ਚਲੀ ਹੈ ਅਤੇ ਦੇਸ਼ ਭਰ ਵਿਚ ਆਮ ਨਾਲੋਂ ਵਧੇਰੇ ਮੀਂਹ ਪਿਆ ਹੈ। ਗਰਮੀ ਦਾ ਇਹ ਮੌਸਮ ਅਸਾਧਾਰਣ ਹੋਣ ਜਾ ਰਿਹਾ ਹੈ। ਆਮ ਤੌਰ 'ਤੇ ਮਾਚਰ ਵਿਚ ਉੱਤਰ, ਮੱਧ ਅਤੇ ਪੂਰਬੀ ਭਾਰਤ ਵਿਚ ਗਰਮੀ ਪੈਣ ਲੱਗਦੀ ਹੈ ਅਤੇ ਅਪ੍ਰੈਲ, ਮਈ ਅਤੇ ਜੂਨ 'ਚ ਗਰਮੀ ਦਾ ਕਹਿਰ ਉਦੋਂ ਤੱਕ ਵੱਧ ਜਾਂਦਾ ਹੈ, ਜਦੋਂ ਤੱਕ ਮਾਨਸੂਨ ਹਵਾਵਾਂ ਨਹੀਂ ਚੱਲਣ ਲੱਗਦੀਆਂ। ਪੱਛਮੀ ਰਾਜਸਥਾਨ ਵਿਚ ਤਾਂ ਪਾਰਾ 50 ਡਿਗਰੀ ਤੱਕ ਪਹੁੰਚ ਜਾਂਦਾ ਹੈ ਪਰ ਅਜੇ ਤਾਪਮਾਨ ਆਪਣੇ ਸਿਖਰਾਂ 'ਤੇ ਨਹੀਂ ਪਹੁੰਚਿਆ ਹੈ। ਇਸ ਦੇ ਉਲਟ 1 ਮਈ ਤੋਂ 11 ਮਈ ਦਰਮਿਆਨ ਆਮ ਤੋਂ 25 ਫੀਸਦੀ ਵਧੇਰੇ ਮੀਂਹ ਪਿਆ ਹੈ।


Tanu

Content Editor

Related News