ਕੇਰਲ: ਆਨਲਾਈਨ ਗੇਮ ਦੇ ਆਦੀ ਬੱਚਿਆਂ ਲਈ ਖੋਲ੍ਹਿਆ ਜਾਵੇਗਾ ‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ''

Saturday, Sep 25, 2021 - 07:37 PM (IST)

ਕੇਰਲ: ਆਨਲਾਈਨ ਗੇਮ ਦੇ ਆਦੀ ਬੱਚਿਆਂ ਲਈ ਖੋਲ੍ਹਿਆ ਜਾਵੇਗਾ ‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ''

ਨੈਸ਼ਨਲ ਡੈਸਕ : ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜਯਨ ਨੇ ਸ਼ਨੀਵਾਰ ਨੂੰ ਆਨਲਾਈਨ ਗੇਮ ਦੇ ਆਦੀ ਹੋ ਚੁੱਕੇ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਰਾਜ ਵਿੱਚ ‘ਡਿਜ਼ੀਟਲ ਨਸ਼ਾ ਮੁਕਤੀ ਕੇਂਦਰ' ਸਥਾਪਤ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ 20 ਹੋਰ ਪੁਲਸ ਥਾਣਿਆਂ ਨੂੰ ‘ਬਾਲ ਅਨੁਕੂਲ' ਘੋਸ਼ਿਤ ਕੀਤਾ। ਸੂਬੇ ਵਿੱਚ ਅਜਿਹੇ ਥਾਣਿਆਂ ਦੀ ਗਿਣਤੀ 126 ਹੋ ਗਈ। ਪੁਲਸ ਵਿਭਾਗ ਦੇ ਤਹਿਤ ਆਉਣ ਵਾਲੇ ਨਵੀਆਂ ਬਣੀਆਂ ਜਾਂ ਮੁਰੰਮਤ ਵਾਲੀਆਂ ਇਮਾਰਤਾਂ ਦਾ ਆਨਲਾਈਨ ਉਦਘਾਟਨ ਕਰਦਿਆਂ ਵਿਜਯਨ ਨੇ ਮਹੱਤਵਪੂਰਣ ਐਲਾਨ ਕੀਤੇ। 

ਮੁੱਖ ਮੰਤਰੀ ਨੇ ਪੁਲਸ ਵਿਭਾਗ ਦੇ ਵੱਖ-ਵੱਖ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਨਲਾਈਨ ਗੇਮ ਦੇ ਆਦੀ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪੁਲਸ ਵੱਲੋਂ ਡਿਜ਼ੀਟਲ ਨਸ਼ਾ ਮੁਕਤੀ ਕੇਂਦਰ ਸਥਾਪਤ ਕੀਤੇ ਜਾਣਗੇ। ਉਨ੍ਹਾਂ ਦਾ ਇਹ ਬਿਆਨ ਬੇਹੱਦ ਮਹੱਤਵਪੂਰਣ ਹੈ ਕਿਉਂਕਿ ਸੂਬੇ ਵਿੱਚ ਹਾਲ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਬੱਚੇ ਆਨਲਾਈਨ ਗੇਮ ਦੀ ਜਾਲ ਵਿੱਚ ਫਸੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News