ਕੇਰਲ 'ਚ ਵਧ ਰਿਹੈ ਕੋਰੋਨਾ ਦਾ ਕਹਿਰ, ਸੋਮਵਾਰ ਤੋਂ ਲੱਗੇਗਾ ਨਾਈਟ ਕਰਫਿਊ
Saturday, Aug 28, 2021 - 09:56 PM (IST)
ਤਿਰੂਵੰਤਪੁਰਮ - ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੌਲੀ-ਹੌਲੀ ਘੱਟ ਹੋਇਆ ਹੈ, ਹਾਲਾਂਕਿ ਕੁੱਝ ਸੂਬਿਆਂ ਵਿੱਚ ਵਧਦੇ ਮਾਮਲਿਆਂ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਕੇਰਲ ਵਿੱਚ ਬੀਤੇ ਕਈ ਦਿਨਾਂ ਤੋਂ 30 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਕੇਰਲ ਵਿੱਚ ਕੋਰੋਨਾ ਦੇ ਤੇਜ਼ੀ ਨਾਲ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪਿਨਾਰਾਈ ਵਿਜਯਨ ਸਰਕਾਰ ਨੇ ਸੂਬੇ ਵਿੱਚ ਕਈ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ - ਰੋਜ਼ਾਨਾ ਜਸ਼ਨ ਮਨਾ ਰਹੀ ਕੇਂਦਰ ਸਰਕਾਰ, ਕਸ਼ਮੀਰ 'ਚ ਅੱਤਵਾਦੀਆਂ ਦੇ ਮਾਰੇ ਜਾਣ 'ਤੇ ਬੋਲੀ ਮਹਿਬੂਬਾ ਮੁਫਤੀ
ਕੇਰਲ ਵਿੱਚ ਸੋਮਵਾਰ ਤੋਂ ਨਾਈਟ ਕਰਫਿਊ ਲਗਾਇਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੋਮਵਾਰ ਤੋਂ ਸੂਬੇ ਵਿੱਚ ਨਾਈਟ ਕਰਫਿਊ (ਰਾਤ 10 ਵਜੇ ਤੋਂ ਸਵੇਰੇ 6 ਵਜੇ) ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।
ਇੱਕ ਦਿਨ ਪਹਿਲਾਂ ਕੇਰਲ ਸਰਕਾਰ ਨੇ ਸੂਬੇ ਵਿੱਚ ਐਤਵਾਰ ਨੂੰ ਲੱਗਣ ਵਾਲਾ ਲਾਕਡਾਊਨ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਸਰਕਾਰ ਵੱਲੋਂ ਜਾਰੀ ਹੁਕਮ ਵਿੱਚ ਕਿਹਾ ਗਿਆ ਕਿ ਐਤਵਾਰ ਨੂੰ ਲਾਕਡਾਊਨ ਜਾਰੀ ਰਹੇਗਾ ਅਤੇ ਸਿਰਫ ਕੁੱਝ ਸਰਗਰਮੀਆਂ ਦੀ ਹੀ ਆਗਿਆ ਹੋਵੇਗੀ। ਸੂਬੇ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਇਨਫੈਕਸ਼ਨ ਦੇ 32,801 ਮਾਮਲੇ ਸਾਹਮਣੇ ਆਏ ਅਤੇ ਜਾਂਚ ਇਨਫੈਕਸ਼ਨ ਦਰ 19.22 ਫ਼ੀਸਦੀ ਦਰਜ ਕੀਤੀ ਗਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।