ਇਹ ਪ੍ਰਸਿੱਧ ਮੰਦਰ 15 ਅਕਤੂਬਰ ਤੱਕ ਹੋਇਆ ਬੰਦ, ਪੁਜਾਰੀਆਂ ਸਮੇਤ ਕਈ ਕਾਮਿਆਂ ਨੂੰ ਹੋਇਆ ਕੋਰੋਨਾ
Friday, Oct 09, 2020 - 04:03 PM (IST)
ਨੈਸ਼ਨਲ ਡੈਸਕ- ਕੇਰਲ ਦੇ ਤਿਰੁਅਨੰਤਪੁਰਮ 'ਚ ਸ਼੍ਰੀ ਪਦਮਨਾਭਸਵਾਮੀ ਮੰਦਰ 15 ਅਕਤੂਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਦਰਅਸਲ ਮੰਦਰ ਦੇ 2 ਪੁਜਾਰੀਆਂ ਸਮੇਤ ਕਈ ਕਰਮੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਹੁਣ ਭਗਤਾਂ ਨੂੰ 15 ਅਕਤੂਬਰ ਤੱਕ ਦਰਸ਼ਨਾਂ ਲਈ ਇੰਤਜ਼ਾਰ ਕਰਨਾ ਹੋਵੇਗਾ।
ਦੱਸ ਦੇਈਏ ਕਿ ਦੇਸ਼ 'ਚ ਹਰੇਕ ਦਿਨ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ। ਕੇਰਲ ਹੀ ਦੇਸ਼ 'ਚ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਕੋਰੋਨਾ ਦੇ ਮਾਮਲੇ ਸਭ ਤੋਂ ਪਹਿਲਾਂ ਸਾਹਮਣੇ ਆਏ ਸਨ। ਹਾਲਾਂਕਿ ਇਸ ਵਾਇਰਸ ਨਾਲ ਪਹਿਲੀ ਮੌਤ ਕਰਨਾਟਕ ਸੂਬੇ 'ਚ ਹੋਈ ਸੀ। ਇਸ ਤੋਂ ਬਾਅਦਦ ਇਹ ਇਨਫੈਕਸ਼ਨ ਪੂਰੇ ਦੇਸ਼ 'ਚ ਫੈਲ ਗਿਆ। ਅੱਜ ਸਥਿਤੀ ਅਜਿਹੀ ਹੈ ਕਿ ਭਾਰਤ ਇਨਫੈਕਸ਼ਨ ਦੀ ਲਿਸਟ 'ਚ ਦੁਨੀਆ 'ਚ ਦੂਜੇ ਨੰਬਰ 'ਤੇ ਪਹੁੰਚ ਗਿਆ ਹੈ। ਇਸ ਸਮੇਂ ਦੁਨੀਆ 'ਚ ਸਭ ਤੋਂ ਵੱਧ ਇਨਫੈਕਟਡ ਦੇਸ਼ ਅਮਰੀਕਾ ਹੈ।
ਦੱਸਣਯੋਗ ਹੈ ਕਿ ਕੇਰਲ 'ਚ ਸਰਗਰਮ ਮਾਮਲੇ 90,664 ਹੋ ਗਏ ਅਤੇ 930 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ 1,67,256 ਹੋ ਗਈ ਹੈ। ਉੱਥੇ ਹੀ ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 70,496 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 69,06,151 ਹੋ ਗਏ।