ਧਰਮ ਤਬਦੀਲੀ ਦਾ ਦੋਸ਼ ਲਾ ਕੇ ਕੇਰਲ ’ਚ ਪਾਦਰੀ ਨੂੰ ਦਿੱਤੀ ਧਮਕੀ
Monday, Aug 04, 2025 - 10:55 AM (IST)

ਨੈਸ਼ਨਲ ਡੈਸਕ : ਕੇਰਲ ’ਚ ਧਰਮ ਤਬਦੀਲੀ ਦਾ ਦੋਸ਼ ਲਾ ਕੇ ਇਕ ਪਾਦਰੀ ਨੂੰ ਕਥਿਤ ਤੌਰ ’ਤੇ ਧਮਕੀ ਦੇਣ ਦੇ ਦੋਸ਼ ਹੇਠ ਸੱਜੇ-ਪੱਖੀ ਕਾਰਕੁੰਨਾਂ ਦੇ ਇਕ ਗਰੁੱਪ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਸੇ ਰਸਮੀ ਸ਼ਿਕਾਇਤ ਤੋਂ ਬਿਨਾਂ ਖੁਦ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਮੀਡੀਆ ਵੱਲੋਂ ਪ੍ਰਸਾਰਿਤ ਕਥਿਤ ਫੁਟੇਜ ’ਚ ਲੋਕਾਂ ਦੇ ਇਕ ਗਰੁੱਪ ਨੂੰ ਪਾਦਰੀ ਨਾਲ ਭਿੜਦੇ ਤੇ ਉਸ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ।ਆਈ. ਪੀ. ਸੀ. ਦੀ ਧਾਰਾ 192 (ਦੰਗਾ ਕਰਨ ਦੇ ਇਰਾਦੇ ਨਾਲ ਜਾਣਬੁੱਝ ਕੇ ਭੜਕਾਉਣਾ), 351 (3) (ਗੰਭੀਰ ਰੂਪ ’ਚ ਸੱਟ ਮਾਰਨ ਲਈ ਅਪਰਾਧਿਕ ਧਮਕੀ) ਅਤੇ 3 (5) (ਕਈ ਵਿਅਕਤੀਆਂ ਵੱਲੋਂ ਸਾਂਝੇ ਇਰਾਦੇ ਨਾਲ ਕੀਤਾ ਗਿਆ ਅਪਰਾਧ) ਸਮੇਤ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਵੀਡੀਓ ’ਚ ਵੇਖੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8