ਕੇਰਲ ਪੁਲਸ ''ਚ ਸ਼ਾਮਲ ਹੋਇਆ ਦੇਸ਼ ਦਾ ਪਹਿਲਾ ''ਰੋਬੋਟ ਕਾਪ''

Wednesday, Feb 20, 2019 - 02:18 PM (IST)

ਕੇਰਲ ਪੁਲਸ ''ਚ ਸ਼ਾਮਲ ਹੋਇਆ ਦੇਸ਼ ਦਾ ਪਹਿਲਾ ''ਰੋਬੋਟ ਕਾਪ''

ਤਿਰੁਅਨੰਤਪੁਰਮ— ਕੇਰਲ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਨੇ ਮੰਗਲਵਾਰ ਨੂੰ ਤ੍ਰਿਵੇਂਦਰਮ ਹੈੱਡ ਕੁਆਰਟਰ ਦੇਸ਼ ਦੇ ਪਹਿਲੇ ਹਿਊਮਨਾਈਡ ਰੋਬੋਟ ਕਾਪ- ਕੇ.ਪੀ. ਬਾਟ ਦਾ ਉਦਘਾਟਨ ਕੀਤਾ। ਕੇ.ਪੀ. ਬਾਟ ਪੁਲਸ ਹੈੱਡ ਕੁਆਰਟਰ ਦੇ ਫਰੰਟ ਦਫ਼ਤਰ ਦੇ ਬਾਹਰ ਡਿਊਟੀ ਦੇਵੇਗਾ। ਇਸ ਨੂੰ ਸਬ-ਇੰਸਪੈਕਟਰ ਦੀ ਰੈਂਕ 'ਤੇ ਰੱਖਿਆ ਗਿਆ ਹੈ। ਇਹ ਭਾਰਤ ਦਾ ਪਹਿਲਾ ਹਿਊਮਨਾਈਡ ਅਤੇ ਦੁਨੀਆ ਦਾ ਚੌਥਾ ਰੋਬੋਟ ਹੈ। ਇਸ ਦਾ ਮੁੱਖ ਕੰਮ ਡਾਟਾ ਇਕੱਠਾ ਕਰਨਾ ਅਤੇ ਪਰਫਾਰਮੈਂਸ ਵਧੀਆ ਕਰਨਾ ਹੋਵੇਗਾ। ਇਕ ਇਹ ਰੋਬੋਟ ਕਿਸੇ ਪੁਲਸ ਕਰਮਚਾਰੀ ਦੀ ਜਗ੍ਹਾ ਨਹੀਂ ਲਵੇਗਾ। ਇਹ ਹੈੱਡ ਕੁਆਰਟਰ 'ਚ ਆਉਣ ਵਾਲੇ ਲੋਕਾਂ ਦਾ ਸਵਾਗਤ ਕਰੇਗਾ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਥਾਂਵਾਂ ਦਾ ਰਸਤਾ ਦੱਸੇਗਾ।

PunjabKesariਇਸ ਨੂੰ ਫਰਸਟ ਕਾਨਟੈਕਟ ਪੁਆਇੰਟ (ਪਹਿਲੇ ਸੰਪਰਕ ਬਿੰਦੂ) ਦੇ ਤੌਰ 'ਤੇ ਇਸਤੇਮਾਲ ਕੀਤਾ ਜਾਵੇਗਾ। ਇਸ ਰਾਹੀਂ ਡਾਟਾ ਇਕੱਠਾ ਕੀਤਾ ਜਾਵੇਗਾ ਤਾਂ ਕਿ ਸਾਰੀ ਕੁੱਲ ਮਿਲਾ ਕੇ ਕਵਾਲਿਟੀ ਅਤੇ ਪਰਫਾਰਮੈਂਸ ਬਿਹਤਰ ਕੀਤੀ ਜਾ ਸਕੇ। ਮੁੱਖ ਮੰਤਰੀ ਰੋਬੋਟ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ,''ਪੁਲਸ 'ਚ ਤਕਨਾਲੋਜੀ ਸ਼ਾਮਲ ਕਰਨ ਦੇ ਮਾਮਲੇ 'ਚ ਭਾਰਤੀ ਰਾਜਾਂ ਦੀ ਅਗਵਾਈ ਕਰ ਰਹੀ ਕੇਰਲ ਪੁਲਸ ਹਿਮਊਮਨਾਈਡ ਰੋਬੋਟ ਨੂੰ ਲੈ ਕੇ ਇਤਿਹਾਸ ਬਣਾਏਗੀ।''

PunjabKesari


author

DIsha

Content Editor

Related News