ਏਅਰ ਇੰਡੀਆ ਨੇ ਗਵਾ ਦਿੱਤਾ ਆਪਣਾ ਅਨੁਭਵੀ ਪਾਇਲਟ, ਅੰਤਿਮ ਵਿਦਾਈ ਦਿੰਦੇ ਸਮੇਂ ਰੋ ਪਏ ਸਾਥੀ

Monday, Aug 10, 2020 - 02:53 PM (IST)

ਏਅਰ ਇੰਡੀਆ ਨੇ ਗਵਾ ਦਿੱਤਾ ਆਪਣਾ ਅਨੁਭਵੀ ਪਾਇਲਟ, ਅੰਤਿਮ ਵਿਦਾਈ ਦਿੰਦੇ ਸਮੇਂ ਰੋ ਪਏ ਸਾਥੀ

ਨੈਸ਼ਨਲ ਡੈਸਕ- ਕੇਰਲ ਦੇ ਕੋਝੀਕੋਡ 'ਚ ਹੋਏ ਦਰਦਨਾਕ ਜਹਾਜ਼ ਹਾਦਸੇ ਨੂੰ ਸ਼ਾਇਦ ਹੀ ਦੇਸ਼ ਕਦੇ ਭੁੱਲਾ ਸਕੇਗਾ। ਇਸ ਘਟਨਾ 'ਚ ਬੇਮੌਤ ਮਾਰੇ ਗਏ ਦੋਹਾਂ ਪਾਇਲਟਾਂ ਸਮੇਤ 18 ਲੋਕਾਂ ਦੀਆਂ ਲਾਸ਼ਾਂ ਐਤਵਾਰ ਨੂੰ ਇਕ-ਇਕ ਕਰ ਕੇ ਆਪਣੇ ਪਹੁੰਚੀਆਂ ਤਾਂ ਉੱਥੇ ਮੌਜੂਦ ਲੋਕਾਂ ਦਾ ਕਲੇਜਾ ਪਸੀਜ ਉੱਠਿਆ। ਹਰ ਪਾਸੇ ਸਿਰਫ਼ ਚੀਕ-ਪੁਕਾਰ ਹੀ ਸੁਣਾਈ ਦੇ ਰਹੀ ਸੀ। ਆਪਣਿਆਂ ਦੇ ਘਰ ਆਉਣ ਦਾ ਇੰਤਜ਼ਾਰ ਕਰ ਰਹੇ ਪਰਿਵਾਰ ਵਾਲਿਆਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦੀ ਜਗ੍ਹਾ ਲਾਸ਼ਾਂ ਆਉਣਗੀਆਂ।

PunjabKesariਏਅਰ ਇੰਡੀਆ ਐਕਸਪ੍ਰੈੱਸ ਜਹਾਜ਼ ਦੇ ਪਾਇਲਟ ਰਹੇ ਕੈਪਟਨ ਦੀਪਕ ਸਾਠੇ ਦੇ ਮ੍ਰਿਤਕ ਦੇਹ ਨੂੰ ਐਤਵਾਰ ਦੁਪਹਿਰ ਕੁਝ ਸਮੇਂ ਲਈ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਦੇ ਟਰਮਿਨਲ 2 ਕੋਲ ਸਥਿਤ ਏਅਰ ਇੰਡੀਆ ਦੀ ਇਕਾਈ 'ਚ ਰੱਖਿਆ ਗਿਆ, ਜਿੱਥੇ ਏਅਰ ਇੰਡੀਆ ਦੇ ਪਾਇਲਟਾਂ, ਚਾਲਕ ਦਲ ਦੇ ਮੈਂਬਰਾਂ ਅਤੇ ਗਰਾਊਂਡ ਸਟਾਫ਼ ਨੇ ਮਰਹੂਮ ਕੈਪਟਨ ਨੂੰ ਹਵਾਈ ਅੱਡੇ 'ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਸਮੇਂ ਹਰ ਕਿਸੇ ਦੀਆਂ ਅੱਖਾਂ ਨਮ ਸਨ। ਏਅਰ ਇੰਡੀਆ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਠੇ (58) ਦਾ ਅੰਤਿਮ ਸੰਸਕਾਰ ਮੰਗਲਵਾਰ ਨੂੰ ਕੀਤਾ ਜਾਵੇਗਾ। ਸਾਠੇ ਮੁੰਬਈ ਦੇ ਚਾਂਦੀਵਲੀ ਉੱਪਨਗਰੀ ਖੇਤਰ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ 2 ਬੇਟਿਆਂ 'ਚੋਂ ਇਕ ਸੋਮਵਾਰ ਨੂੰ ਅਮਰੀਕਾ ਤੋਂ ਭਾਰਤ ਪਹੁੰਚਣਗੇ। 

PunjabKesariਦੁਬਈ ਤੋਂ ਚਾਲਕ ਦਲ ਦੇ 6 ਮੈਂਬਰਾਂ ਸਮੇਤ 190 ਲੋਕਾਂ ਨੂੰ ਲੈ ਕੇ ਆ ਰਿਹਾ ਜਹਾਜ਼ ਸ਼ੁੱਕਰਵਾਰ ਨੂੰ ਭਾਰੀ ਬਾਰਸ਼ ਦਰਮਿਆਨ ਕੋਝੀਕੋਡ ਹਵਾਈ ਅੱਡੇ 'ਤੇ ਉਤਰਦੇ ਸਮੇਂ ਰਣਵੇਅ ਤੋਂ ਫਿਸਲ ਕੇ 35 ਫੁੱਟ ਡੂੰਘੀ ਖੱਡ 'ਚ ਡਿੱਗ ਗਿਆ ਸੀ। ਜਹਾਜ਼ 2 ਹਿੱਸਿਆਂ 'ਚ ਟੁੱਟ ਗਿਆ ਸੀ ਅਤੇ ਇਸ ਹਾਦਸੇ 'ਚ ਦੋਹਾਂ ਪਾਇਲਟਾਂ ਸਮੇਤ 18 ਲੋਕ ਮਾਰੇ ਗਏ ਸਨ।

PunjabKesari


author

DIsha

Content Editor

Related News