ਕੇਰਲ : ਕੋਚੀ ''ਚ ਇਕ ਹੋਰ ਇਮਾਰਤ ਜ਼ਮੀਨਦੋਜ

01/12/2020 5:21:53 PM

ਕੋਚੀ (ਭਾਸ਼ਾ)— ਕੇਰਲ ਦੇ ਕੋਚੀ 'ਚ ਝੀਲ ਕੰਢੇ ਬਣੀ ਇਕ ਹੋਰ ਗੈਰ-ਕਾਨੂੰਨੀ ਇਮਾਰਤ ਨੂੰ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਐਤਵਾਰ ਨੂੰ ਜ਼ਮੀਨਦੋਜ ਕਰ ਦਿੱਤਾ ਗਿਆ। ਕੋਚੀ ਦੇ ਮਰਾਦੁ ਨਗਰ ਪਾਲਿਕਾ ਖੇਤਰ ਵਿਚ ਸਥਿਤ 55 ਮੀਟਰ ਉੱਚੀ ਇਮਾਰਤ ਜੈਨ ਕੋਰਲ ਕੋਵ ਨੂੰ ਐਤਵਾਰ ਸਵੇਰੇ 11 ਵਜੇ ਦੇ ਕਰੀਬ ਢਹਿ-ਢੇਰੀ ਕੀਤਾ ਗਿਆ। ਇਸ ਇਮਾਰਤ ਦਾ ਨਿਰਮਾਣ ਤੱਟੀ ਨਿਯਮਨ ਖੇਤਰ ਦੀਆਂ ਵਿਵਸਥਾਵਾਂ ਦਾ ਉਲੰਘਣ ਕਰ ਕੇ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇਮਾਰਤ ਦੇ 200 ਮੀਟਰ ਦੇ ਇਲਾਕੇ ਵਿਚ ਚਾਰੋਂ ਪਾਸਿਓਂ ਲੋਕਾਂ ਨੂੰ ਹਟਾ ਲਿਆ ਗਿਆ ਸੀ ਅਤੇ ਆਵਾਜਾਈ ਰੋਕ ਦਿੱਤੀ ਗਈ ਸੀ। 

 

ਇਮਾਰਤ ਨੂੰ ਢਹਿ-ਢੇਰੀ ਕਰਨ ਲਈ 350 ਕਿਲੋਗ੍ਰਾਮ ਵਿਸਫੋਟਕ ਦਾ ਇਸਤੇਮਾਲ ਕੀਤਾ ਗਿਆ। ਦੇਖਦੇ ਹੀ ਦੇਖਦੇ ਇਮਾਰਤ ਕੁਝ ਸੈਕਿੰਡ 'ਚ ਹੀ ਜ਼ਮੀਨਦੋਜ ਹੋ ਗਈ ਅਤੇ ਆਲੇ-ਦੁਆਲੇ ਧੂੰਏਂ ਦਾ ਗੁਬਾਰ ਛਾ ਗਿਆ। ਇਮਾਰਤ ਦੇ 200 ਮੀਟਰ ਦੇ ਦਾਇਰੇ ਦੇ ਬਾਹਰ ਕਾਫੀ ਗਿਣਤੀ ਵਿਚ ਲੋਕ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ਅਤੇ ਉੱਚਾਈ ਵਾਲੀਆਂ ਥਾਵਾਂ ਤੋਂ ਇਸ ਦ੍ਰਿਸ਼ ਦੇ ਗਵਾਹ ਬਣੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਬਹੁਤ ਵੱਡੀ ਸਫਲਤਾ ਹੈ। ਢਹਿ-ਢੇਰੀ ਕੀਤੀ ਗਈ ਇਮਾਰਤ ਨੇੜੇ ਕੋਈ ਇਮਾਰਤ ਨੁਕਸਾਨੀ ਨਹੀਂ ਗਈ। ਇਸ ਇਮਾਰਤ ਦੇ ਢਹਿ-ਢੇਰੀ ਕੀਤੇ ਜਾਣ ਨਾਲ ਹੀ ਪਿਛਲੇ ਸਾਲ ਆਏ ਸੁਪਰੀਮ ਕੋਰਟ ਦੇ ਹੁਕਮ ਦਾ ਪਾਲਣ ਪੂਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਦੋ ਹੋਰ ਇਮਾਰਤਾਂ ਨੂੰ ਜ਼ਮੀਨਦੋਜ ਕੀਤਾ ਗਿਆ ਸੀ।


Tanu

Content Editor

Related News