ਕੇਰਲ ਦੇ ਪ੍ਰਸਿੱਧ ਫੂਡ ਬਲਾਗਰ ਰਾਹੁਲ ਆਪਣੇ ਘਰ 'ਚ ਮਿਲੇ ਮ੍ਰਿਤਕ, ਇੰਸਟਾਗ੍ਰਾਮ 'ਤੇ ਹਨ 4.21 ਲੱਖ ਫਾਲੋਅਰਜ਼
Sunday, Nov 05, 2023 - 01:56 PM (IST)
![ਕੇਰਲ ਦੇ ਪ੍ਰਸਿੱਧ ਫੂਡ ਬਲਾਗਰ ਰਾਹੁਲ ਆਪਣੇ ਘਰ 'ਚ ਮਿਲੇ ਮ੍ਰਿਤਕ, ਇੰਸਟਾਗ੍ਰਾਮ 'ਤੇ ਹਨ 4.21 ਲੱਖ ਫਾਲੋਅਰਜ਼](https://static.jagbani.com/multimedia/2023_11image_13_53_457719573rahulfood.jpg)
ਕੋਚੀ- ਕੇਰਲ ਦੇ ਪ੍ਰਸਿੱਧ ਫੂਡ ਬਲਾਗਰ ਰਾਹੁਲ ਐੱਨ. ਕੂੱਟੀ ਸ਼ਨੀਵਾਰ ਨੂੰ ਆਪਣੇ ਘਰ 'ਚ ਮ੍ਰਿਤਕ ਮਿਲੇ। ਉਹ 33 ਸਾਲ ਦੇ ਸਨ। ਕੋਚੀ ਪੁਲਸ ਮੁਤਾਬਕ ਰਾਹੁਲ ਦੇ ਮਾਤਾ-ਪਿਤਾ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਆਪਣੇ ਬੈੱਡਰੂਮ ਅੰਦਰ ਲਟਕਦਾ ਹੋਇਆ ਵੇਖਿਆ। ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਨੇੜੇ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ। ਪੁਲਸ ਨੇ ਕਿਹਾ ਕਿ ਸਾਨੂੰ ਇਸ ਬਾਰੇ ਹਸਪਤਾਲ ਤੋਂ ਸੂਚਨਾ ਮਿਲੀ।
ਇਹ ਵੀ ਪੜ੍ਹੋ- ਵੱਧਦੇ ਪ੍ਰਦੂਸ਼ਣ ਕਾਰਨ ਜ਼ਹਿਰੀਲੀ ਹੋਈ ਆਬੋ-ਹਵਾ, ਸਕੂਲਾਂ 'ਚ 10 ਨਵੰਬਰ ਤੱਕ ਛੁੱਟੀਆਂ
ਰਾਹੁਲ ਨੇ ਖਾਣ-ਪੀਣ ਦੇ ਸ਼ੌਕੀਨ ਲੋਕਾਂ ਲਈ ਲੋਕਪ੍ਰਿਅ ਆਨਲਾਈਨ ਮੰਚ 'Eat Kochi Eat' ਨਾਂ ਤੋਂ ਇੰਸਟਾਗ੍ਰਾਮ 'ਤੇ ਪ੍ਰੋਫਾਈਲ ਬਣਾਈ ਹੋਈ ਹੈ। 'Eat Kochi Eat' ਦੇ ਅਧਿਕਾਰਤ ਪੇਜ਼ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਸਾਨੂੰ ਬਹੁਤ ਦੁੱਖ ਨਾਲ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਨਾ ਪੈ ਰਿਹਾ ਹੈ ਕਿ ਸਾਡੇ ਪ੍ਰਿਅ ਰਾਹੁਲ ਐੱਨ. ਕੁੱਟੀ ਦਾ ਦਿਹਾਂਤ ਹੋ ਗਿਆ ਹੈ।
ਇਹ ਵੀ ਪੜ੍ਹੋ- ਹਰਿਆਣਾ ਦੇ ਖੇਤੀਬਾੜੀ ਮੰਤਰੀ ਦਾ ਬਿਆਨ- ਅਸੀਂ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਪਾਣੀ ਮੰਗਿਆ ਸੀ, ਧੂੰਆਂ ਨਹੀਂ
ਕ੍ਰਿਪਾ ਪ੍ਰਾਰਥਨਾ ਅਤੇ ਕਾਮਨਾ ਕਰੋ ਕਿ ਸਾਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਘਾਟੇ ਨੂੰ ਸਹਿਣ ਕਰਨ ਦੀ ਸ਼ਕਤੀ ਮਿਲੇ। ਰਾਹੁਲ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਅਤੇ ਉਨ੍ਹਾਂ ਦਾ ਦੋ ਸਾਲ ਦਾ ਪੁੱਤਰ ਹੈ। 'Eat Kochi Eat' ਪੇਜ਼ ਦੇ 4.21 ਲੱਖ ਫਾਲੋਅਰਜ਼ ਹਨ। ਪੁਲਸ ਨੇ ਦੱਸਿਆ ਕਿ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8