ਡਰੱਗਜ਼ ਫੰਡਿੰਗ ''ਚ ਕੇਰਲ CPI (M) ਸਕੱਤਰ ਦਾ ਬੇਟਾ ਗ੍ਰਿਫਤਾਰ

Thursday, Oct 29, 2020 - 10:43 PM (IST)

ਨਵੀਂ ਦਿੱਲੀ - ਮਨੀ ਲਾਂਡਰਿੰਗ ਮਾਮਲੇ 'ਚ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਸਾਬਕਾ ਸਕੱਤਰ ਐੱਮ ਸ਼ਿਵਸ਼ੰਕਰ ਦੀ ਗ੍ਰਿਫਤਾਰੀ ਦੇ ਇੱਕ ਦਿਨ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੱਤਾਧਾਰੀ ਸੀ.ਪੀ.ਆਈ. (ਐੱਮ) ਨੂੰ ਵੀਰਵਾਰ ਨੂੰ ਇੱਕ ਹੋਰ ਝਟਕਾ ਦਿੰਦੇ ਹੋਏ ਪਾਰਟੀ ਸਕੱਤਰ ਕੋਡਿਆਰੀ ਬਾਲਾ ਕ੍ਰਿਸ਼ਣਨ ਦੇ ਬੇਟੇ ਬਿਨੇਸ਼ ਕੋਡਿਆਰੀ ਨੂੰ ਨਸ਼ੀਲਾ ਪਦਾਰਥ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਈ.ਡੀ. ਨੇ ਦੱਸਿਆ ਕਿ ਡਰੱਗ ਫੰਡਿੰਗ 'ਚ ਠੋਸ ਜਵਾਬ ਦੇਣ 'ਚ ਅਸਫਲ ਰਹਿਣ 'ਤੇ ਬਿਨੇਸ਼ ਨੂੰ ਗ੍ਰਿਫਤਾਰ ਕੀਤਾ ਗਿਆ।

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਬਿਨੇਸ਼ ਕੋਡਿਆਰੀ ਨੂੰ ਦੂਜੀ ਵਾਰ ਬੈਂਗਲੁਰੂ 'ਚ ਈ.ਡੀ. ਦਫ਼ਤਰ ਬੁਲਾਇਆ ਗਿਆ ਸੀ, ਜਿੱਥੇ ਉਸ ਨਾਲ 3 ਘੰਟੇ ਦੀ ਪੁੱਛਗਿਛ ਤੋਂ ਬਾਅਦ ਡਰੱਗ ਰੈਕੇਟ ਦੀ ਕਥਿਤ ਫੰਡਿੰਗ ਬਾਰੇ ਉਚਿਤ ਜਵਾਬ ਦੇਣ 'ਚ ਅਸਫਲ ਰਹਿਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਬਾਅਦ 'ਚ ਇੱਕ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਬਿਨੇਸ਼ ਕੋਡਿਆਰੀ ਦੀ ਮੁਸ਼ਕਲ ਉਦੋਂ ਸ਼ੁਰੂ ਹੋਈ ਜਦੋਂ ਬੈਂਗਲੁਰੂ ਡਰੱਗ ਰੈਕੇਟ ਦੇ ਦੋਸ਼ੀ ਅਨੂਪ ਮੁਹੰਮਦ ਨੇ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੂੰ ਦਿੱਤੇ ਇੱਕ ਬਿਆਨ 'ਚ ਉਨ੍ਹਾਂ ਦਾ ਨਾਮ ਲਿਆ। ਉਸ ਨੇ ਐੱਨ.ਸੀ.ਬੀ. ਨੂੰ ਦੱਸਿਆ ਕਿ ਬਾਲਕ੍ਰਿਸ਼ਣਨ ਦੇ ਦੂਜੇ ਬੇਟੇ ਬਿਨੇਸ਼ ਕੋਡਿਅਰੀ ਨੇ ਉਨ੍ਹਾਂ ਦੇ "ਵਪਾਰਕ ਉੱਦਮ" 'ਚ ਉਸ ਦੀ ਬਹੁਤ ਮਦਦ ਕੀਤੀ ਸੀ। ਬਾਅਦ 'ਚ ਕੋਡਿਆਰੀ ਦਾ ਨਾਮ ਮੁਹੰਮਦ ਦੀ ਕਾਲ ਲਿਸਟ 'ਚ ਵੀ ਪਾਇਆ ਗਿਆ ਸੀ। 
 


Inder Prajapati

Content Editor

Related News