ਕੋਰੋਨਾ : ਕੇਰਲ 'ਚ ਇਕ ਹੋਰ ਕੇਸ ਪੋਜੀਟਿਵ, 20 ਹਜ਼ਾਰ ਕਰੋੜ ਦੇ ਵਿਸ਼ੇਸ਼ ਪੈਕੇਜ ਦਾ ਐਲਾਨ

03/20/2020 12:12:24 PM

ਤਿਰੁਅਨੰਤਪੁਰਮ— ਕੇਰਲ ਤੋਂ ਇਕ ਹੋਰ ਕੇਸ ਮਿਲਣ ਨਾਲ ਸੂਬੇ 'ਚ ਹੁਣ ਕੋਰੋਨਾ ਪੋਜੀਟਿਵ ਦੀ ਗਿਣਤੀ 25 ਹੋ ਗਈ ਹੈ। ਕੇਰਲ ਸਰਕਾਰ ਨੇ ਵੀਰਵਾਰ ਨੂੰ ਸੰਕਟ ਤੋਂ ਉਭਰਨ ਲਈ 20 ਹਜ਼ਾਰ ਕਰੋੜ ਰੁਪਏ ਦੇ ਵਿਸ਼ੇਸ਼ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ।

3 ਪੋਜੀਟਿਵ ਕੇਸ ਹੋ ਚੁਕੇ ਹਨ ਠੀਕ
ਦੱਸਣਯੋਗ ਹੈ ਕਿ ਕੇਰਲ 'ਚ 3 ਪੋਜੀਟਿਵ ਕੇਸ ਪਹਿਲਾਂ ਹੀ ਰਿਕਵਰ (ਠੀਕ) ਹੋ ਚੁਕੇ ਹਨ ਅਤੇ ਹਸਪਤਾਲ ਤੋਂ ਡਿਸਚਾਰਜ ਹੋ ਚੁਕੇ ਹਨ। ਕੇਰਲ ਦੇ ਕਾਸਰਗੋਡ ਵਾਸੀ ਸ਼ਖਸ ਜੋ ਹਾਲ ਹੀ 'ਚ ਦੁਬਈ ਤੋਂ ਆਇਆ ਸੀ। ਵੀਰਵਾਰ ਨੂੰ ਉਸ ਦੀ ਰਿਪੋਰਟ ਪੋਜੀਟਿਵ ਨਿਕਲੀ। ਮੁੱਖ ਮੰਤਰੀ ਪਿਨਰਈ ਵਿਜਯਨ ਨੇ ਕੋਵਿਡ-19 ਦੀ ਸਥਿਤੀ 'ਤੇ ਸਮੀਖਿਆ ਬੈਠਕ ਕੀਤੀ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ,''ਕੀਬ 31,173 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚੋਂ 237 ਦੀ ਹਸਪਤਾਲ 'ਚ ਨਿਗਰਾਨੀ ਕੀਤੀ ਜਾ ਰਹੀ ਹੈ।'' ਵਿਜਯਨ ਨੇ ਦੱਸਿਆ ਕਿ ਕਰੀਬ 64 ਲੋਕ ਵੀਰਵਾਰ ਨੂੰ ਭਰਤੀ ਹੋਏ ਹਨ।

20 ਹਜ਼ਾਰ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ 
ਕੇਰਲ ਸਰਕਾਰ ਨੇ ਸੂਬੇ 'ਚ ਮਹਾਮਾਰੀ ਦੇ ਪ੍ਰਭਾਵ ਨੂੰ ਦੇਖਦੇ ਹੋਏ ਇਸ ਤੋਂ ਉਭਰਨ ਲਈ 20 ਹਜ਼ਾਰ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ। ਕੇਰਲ ਸਰਕਾਰ ਨੇ ਸਵੱਛਤਾ ਨੂੰ ਲੈ ਕੇ ਵੀ ਇਕ ਵੱਡੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਨੂੰ ਬਰੇਕ ਦਿ ਚੈਨ ਨਾਂ ਦਿੱਤਾ ਗਿਆ ਹੈ। ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਦਿਨ 'ਚ ਕਈ ਵਾਰ ਸਾਬਣ ਨਾਲ ਹੱਥ ਧੋਣ ਦੀ ਹਿਦਾਇਤ ਦਿੱਤੀ ਗਈ ਹੈ।


DIsha

Content Editor

Related News