ਜਦੋਂ ਕੇਰਲ ਦੇ ਕਾਂਗਰਸੀ ਸੰਸਦ ਮੈਂਬਰ ਨੇ ''ਹਿੰਦੀ'' ''ਚ ਸਹੁੰ ਚੁੱਕ ਕੇ ਸਾਰਿਆਂ ਨੂੰ ਕੀਤਾ ਹੈਰਾਨ

06/17/2019 4:54:47 PM

ਨਵੀਂ ਦਿੱਲੀ— ਕੇਰਲ ਤੋਂ ਕਾਂਗਰਸ ਦੇ ਇਕ ਸੰਸਦ ਮੈਂਬਰ ਨੇ ਸੋਮਵਾਰ ਨੂੰ ਹਿੰਦੀ ਵਿਚ ਸਹੁੰ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਕੋਡੀਕੁਨਿਲ ਸੁਰੇਸ਼ ਨੇ 17ਵੀਂ ਲੋਕ ਸਭਾ ਦੇ ਮੈਂਬਰ ਦੇ ਤੌਰ 'ਤੇ ਹਿੰਦੀ ਵਿਚ ਸਹੁੰ ਚੁੱਕੀ। ਸੁਰੇਸ਼ ਦੇ ਇਸ ਕਦਮ ਦਾ ਸਦਨ ਵਿਚ ਮੇਜਾਂ ਥੱਪਥਪਾ ਕੇ ਸਵਾਗਤ ਕੀਤਾ ਗਿਆ। ਸੁਰੇਸ਼, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਸਹੁੰ ਚੁੱਕਣ ਵਾਲੇ ਦੂਜੇ ਮੈਂਬਰ ਸਨ। ਅਸਥਾਈ (ਪ੍ਰੋਟੇਮ) ਸਪੀਕਰ ਵੀਰੇਂਦਰ ਕੁਮਾਰ ਨੇ ਨਵੇਂ ਚੁਣੇ ਮੈਂਬਰਾਂ ਨੂੰ ਸਹੁੰ ਚੁਕਾਈ। ਸੁਰੇਸ਼ 6ਵੀਂ ਵਾਰ ਸੰਸਦ ਮੈਂਬਰ ਬਣੇ ਹਨ।

ਤਿਰੁਅੰਨਤਪੁਰਮ 'ਚ ਇਕ ਗਰੀਬ ਪਰਿਵਾਰ ਵਿਚ ਜਨਮੇ ਸੁਰੇਸ਼ ਪਹਿਲੀ ਵਾਰ 1989 'ਚ ਸੰਸਦ ਮੈਂਬਰ ਬਣੇ ਸਨ। ਉਹ ਲੇਬਰ ਮੰਤਰਾਲੇ 'ਚ ਰਾਜ ਮੰਤਰੀ ਦਾ ਕੰਮਕਾਜ ਸੰਭਾਲ ਚੁੱਕੇ ਹਨ। ਇਸ ਤੋਂ ਇਲਾਵਾ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਵੀ ਹਨ। ਹਾਲਾਂਕਿ ਸੁਰੇਸ਼ ਵਿਵਾਦਾਂ 'ਚ ਵੀ ਰਹਿ ਚੁੱਕੇ ਹਨ। ਸਾਲ 2009 ਵਿਚ ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਜਾਤੀ ਸਰਟੀਫਿਕੇਟ ਫਰਜ਼ੀ ਪਾਏ ਜਾਣ 'ਤੇ ਕੇਰਲ ਹਾਈ ਕੋਰਟ ਨੇ ਉਨ੍ਹਾਂ ਨੂੰ ਚੋਣ ਲਈ ਅਯੋਗ ਐਲਾਨ ਕੀਤਾ ਸੀ। ਬਾਅਦ ਵਿਚ ਸੁਪਰੀਮ ਕੋਰਟ ਤੋਂ ਉਨ੍ਹਾਂ ਨੂੰ ਇਸ ਮਾਮਲੇ ਵਿਚ ਰਾਹਤ ਮਿਲੀ ਸੀ।


Tanu

Content Editor

Related News