ਵਿਧਾਨ ਸਭਾ ਚੋਣ ਨਤੀਜੇ: ਕੇਰਲ ’ਚ ਬਹੁਮਤ ਨਾਲ ਅੱਗੇ ਨਿਕਲੀਆਂ ਖੱਬੇ ਪੱਖੀ ਪਾਰਟੀਆਂ

Sunday, May 02, 2021 - 10:42 AM (IST)

ਵਿਧਾਨ ਸਭਾ ਚੋਣ ਨਤੀਜੇ: ਕੇਰਲ ’ਚ ਬਹੁਮਤ ਨਾਲ ਅੱਗੇ ਨਿਕਲੀਆਂ ਖੱਬੇ ਪੱਖੀ ਪਾਰਟੀਆਂ

ਨਵੀਂ ਦਿੱਲੀ– ਚਾਰ ਰਾਜਾਂ ਅਤੇ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹੋਈਆਂ ਵਿਧਾਨ ਸਭਾ ਚੋਣਾਂ ਲਈ ਕੁਲ 2364 ਕੇਂਦਰਾਂ ’ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਸ ਵਾਰ ਕੋਰੋਨਾ ਦੇ ਚਲਦੇ ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ਦੀ ਗਿਣਤੀ 200 ਫੀਸਦੀ ਵਧਾਈ ਗਈ ਹੈ ਪੱਛਮੀ ਬੰਗਾਲ ’ਚ ਸਭ ਤੋਂ ਜ਼ਿਆਦਾ 1113, ਕੇਰਲ ’ਚ 633, ਅਸਾਮ ’ਚ 331, ਤਮਿਲਨਾਡੂ ’ਚ 256 ਅਤੇ ਪੁਡੂਚੇਰੀ ’ਚ 31 ਕੇਂਦਰ ਬਣਾਏ ਗਏ ਹਨ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਦੇ ਨਾਲ ਹੀ ਚੋਣਾਵੀ ਰੁਝਾਣ ਵੀ ਆਉਣੇ ਸ਼ੁਰੂ ਹੋ ਗਏ ਹਨ। ਸ਼ੁਰੂਆਤੀ ਸੁਝਾਨਾਂ ’ਚ ਬੰਗਾਲ ’ਚ ਤ੍ਰਿਣਮੂਲ ਕਾਂਗਰ ਅਤੇ ਭਾਜਪਾ ’ਚ ਕਾਂਟੇ ਦੀ ਟੱਕਰ ਚੱਲ ਰਹੀ ਹੈ। ਉਥੇ ਹੀ ਕੇਰਲ ’ਚ ਖੱਬੇ ਪੱਖੀ ਪਾਰਟੀਆਂ ਅੱਗੇ ਚੱਲ ਰਹੀਆਂ ਹਨ। 

ਕੇਰਲ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਆਉਣ ਵਾਲੇ ਹਨ। ਖੱਬੇ ਪੱਖੀ ਪਾਰਟੀਆਂ ਦੀ ਅਗਵਾਈ ਵਾਲੀ ਐੱਲ.ਡੀ.ਐੱਫ. ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂ.ਡੀ.ਐੱਫ. ਵਿਚਾਲੇ ਮੁਕਾਬਲੇ ਹੈ। ਹਾਲਾਂਕਿ, ਰੁਝਾਨਾਂ ’ਚ ਐੱਲ.ਡੀ.ਐੱਫ. ਦੀ ਸਰਕਾਰ ਇਕ ਤਰਫਾ ਬਹੁਮਤ ਨਾਲ ਵਾਪਸੀ ਕਰਦੀ ਦਿਸ ਰਹੀ ਹੈ। 

ਕੇਰਲ ’ਚ ਸਾਰੀਆਂ 140 ਸੀਟਾਂ ਦੇ ਰੁਝਾਨ ਸਾਹਮਣੇ ਆ ਗਏ ਹਨ। ਐੱਲ.ਡੀ.ਐੱਫ. 91 ਅਤੇ ਯੂ.ਡੀ.ਐੱਫ. 47 ਸੀਟਾਂ ’ਤੇ ਅੱਗੇ ਹੈ। ਦੋ ਸੀਟਾਂ ’ਤੇ ਆਜ਼ਾਦ ਉਮੀਦਵਾਰ ਅੱਗੇ ਹਨ। 


author

Rakesh

Content Editor

Related News