ਕੇਰਲ ’ਚ ਧਮਾਕੇਦਾਰ ਵਾਪਸੀ ਵਲ ਪਿਨਰਈ ਸਰਕਾਰ, ਨਹੀਂ ਚੱਲਿਆ ਮੈਟਰੋ ਮੈਨ ਦਾ ਜਾਦੂ

Sunday, May 02, 2021 - 12:34 PM (IST)

ਨੈਸ਼ਨਲ ਡੈਸਕ– ਕੇਰਲ ’ਚ ਜਾਰੀ ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਆ ਰਹੇ ਸ਼ੁਰੂਆਤੀ ਰੁਝਾਨਾਂ ’ਟ ਮਾਕਸਵਾਦੀ ਕਮਿਊਨਿਟੀ ਪਾਰਟੀ (ਮਾਕਪਾ) ਦੀ ਅਗਵਾਈ ਵਾਲੇ ਸੱਤਾਧਾਰੀ ਖੱਬੇ ਪੱਖੀ ਲੋਕਤਾਂਤਰਿਕ ਗਠਬੰਧਨ (ਐੱਲ.ਡੀ.ਐੱਫ.)  ਸੂਬੇ ਦੀਆਂ 140 ਸੀਟਾਂ ’ਚੋਂ 87 ਸੀਟਾਂ ’ਤੇ ਬੜਤ ਮਿਲੀ ਹੈ ਜਦਕਿ ਕਾਂਗਰਸ ਦੀ ਅਗਵਾਈ ਵਾਲਾ ਵਿਰੋਧੀ ਸੰਯੁਕਤ ਲੋਕਤਾਂਤਰਿਕ ਮੋਰਚਾ (ਯੂ.ਡੀ.ਐੱਫ.) 48 ਸੀਟਾਂ ਤੋਂ ਅੱਗੇ ਹੈ। 

ਸ਼ੁਰੂਆਤੀ ਰੁਝਾਨਾਂ ’ਚ ਐੱਲ.ਡੀ.ਐੱਫ. ਨੂੰ ਮਿਲ ਰਹੀ ਹੈ ਜਿੱਤ
ਸ਼ੁਰੂਆਤੀ ਰੁਝਾਨਾਂ ਤੋਂ ਸੰਕੇਤ ਮਿਲ ਰਹੇ ਹਨ ਕਿ ਭਾਜਪਾ ਦੀ ਅਗਵਾਈ ਵਾਲਾ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਰਾਜਗ) ਪਲਕੱੜ ਦੀਆਂ ਦੋ ਸੀਟਾਂ ’ਤੇ ਅੱਗੇ ਹੈ। ਇਨ੍ਹਾਂ ’ਚ ਇਕ ਸੀਟ ਨੇਮੋਨ ਹੈ ਜਿਥੋਂ ਮੈਟਰੋ ਮੈਨ ਈ. ਸ਼੍ਰੀਧਰਣ ਚੋਣਾਵੀ ਮੈਦਾਨ ’ਚ ਹਨ. ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਪੂਰੇ ਕੇਰਲ ’ਚ ਭਾਜਪਾ ਨੂੰ ਸਿਰਫ ਨੇਮੋਨ ’ਚ ਹੀ ਜਿੱਤ ਮਿਲੀ ਸੀ। 

ਇਨ੍ਹਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ
ਮੁੱਖ ਮੰਤਰੀ ਪਿਨਰਈ ਵਿਜਯਨ, ਸਿਹਤ ਮੰਤਰੀ ਕੇ.ਕੇ. ਸ਼ੈਲਜਾ, ਸਾਬਕਾ ਮੁੱਖ ਮੰਤਰੀ ਓਮਨ ਚਾਂਡੀ, ਵਿਰੋਧੀ ਨੇਤਾ ਰਮੇਸ਼ ਚੇਨੀਥਲਾ ਆਪਣੀਆਂ-ਆਪਣੀਆਂ ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਪ੍ਰਦੇਸ਼ ਭਾਜਪਾ ਪ੍ਰਧਾਨ ਕੇ. ਸੁਰਿੰਦਰ ਕੋਨੀ ਅਤੇ ਮੰਜੇਸ਼ਵਰਮ ਤੋਂ ਪਿੱਛੇ ਚੱਲ ਰਹੇ ਹਨ। ਉਨ੍ਹਾਂ ਨੇ ਦੋਵਾਂ ਸਹੀ ਸੀਟਾਂ ਤੋਂ ਚੋਣ ਲੜੀ ਸੀ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ, ਮਾਕਪਾ 5 ਸੀਟਾਂ ’ਤੇ, ਭਾਰਤੀ ਕਮਿਊਨਿਸਟ ਪਾਰਟੀ (ਭਾਕਪਾ) ਦੋ ਸੀਟਾਂ ’ਤੇ ਅਤੇ ਕਾਂਗਰਸ 5 ਸੀਟਾਂ ’ਤੇ ਅੱਗੇ ਚੱਲ ਰਹੀ ਹੈ। 


Rakesh

Content Editor

Related News