ਕਲਯੁੱਗੀ ਪੁੱਤ ਨੇ ਗੁੱਸੇ ’ਚ ਆ ਕੇ ਵੱਢੇ ਆਪਣੇ ਮਾਪੇ, ਫਿਰ ਹੋਇਆ ਫਰਾਰ

Sunday, Apr 10, 2022 - 03:46 PM (IST)

ਕਲਯੁੱਗੀ ਪੁੱਤ ਨੇ ਗੁੱਸੇ ’ਚ ਆ ਕੇ ਵੱਢੇ ਆਪਣੇ ਮਾਪੇ, ਫਿਰ ਹੋਇਆ ਫਰਾਰ

ਤ੍ਰਿਸ਼ੂਲ (ਭਾਸ਼ਾ)– ਕੇਰਲ ’ਚ ਤ੍ਰਿਸ਼ੂਲ ਜ਼ਿਲ੍ਹੇ ਦੇ ਇਨਚਾਕੁੰਡੂ ਇਲਾਕੇ ’ਚ 30 ਸਾਲਾ ਸ਼ਖਸ ਨੇ ਐਤਵਾਰ ਨੂੰ ਆਪਣੀ ਮਾਂ ਅਤੇ ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਪਣੇ ਮਾਤਾ-ਪਿਤਾ ਦਾ ਕਤਲ ਕਰਨ ਮਗਰੋਂ ਉਸ ਨੇ ਪੁਲਸ ਨੂੰ ਇਸ ਬਾਰੇ ਦੱਸਿਆ ਅਤੇ ਫਿਰ ਇਕ ਮੋਟਰਸਾਈਕਲ ਤੋਂ ਫਰਾਰ ਹੋ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਮਾਤਾ-ਪਿਤਾ ਅਤੇ ਦੋਸ਼ੀ ਪੁੱਤਰ ਵਿਚਾਲੇ ਅਕਸਰ ਝਗੜਾ ਹੋਇਆ ਕਰਦਾ ਸੀ ਅਤੇ ਐਤਵਾਰ ਸਵੇਰੇ ਵੀ ਝਗੜਾ ਹੋਇਆ। ਇਸ ਤੋਂ ਬਾਅਦ ਪੁੱਤਰ ਨੇ ਆਪਣੇ ਮਾਤਾ-ਪਿਤਾ ਦਾ ਉਸ ਸਮੇਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਦੋਂ ਉਹ ਆਪਣੇ ਘਰ ਦੀ ਚਾਰਦੀਵਾਰੀ ’ਤੇ ਉੱਘੀ ਘਾਹ ਹਟਾ ਰਹੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਪੁਲਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਜੋੜੇ ਦੀਆਂ ਲਾਸ਼ਾਂ ਘਰ ਦੇ ਬਾਹਰ ਸੜਕ ਕੰਢੇ ਪਈਆਂ ਹੋਈਆਂ ਮਿਲੀਆਂ। ਦੋਸ਼ੀ ਨੂੰ ਫੜਨ ਲਈ ਪੁਲਸ ਵਲੋਂ ਕੋਸ਼ਿਸ਼ਾਂ ਜਾਰੀ ਹਨ।


author

Tanu

Content Editor

Related News