ਕੇਜਰੀਵਾਲ 2 ਦਿਨਾਂ ''ਚ ਖ਼ਾਲੀ ਕਰ ਦੇਣਗੇ CM ਰਿਹਾਇਸ਼

Wednesday, Oct 02, 2024 - 11:35 AM (IST)

ਕੇਜਰੀਵਾਲ 2 ਦਿਨਾਂ ''ਚ ਖ਼ਾਲੀ ਕਰ ਦੇਣਗੇ CM ਰਿਹਾਇਸ਼

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਨਵੀਂ ਦਿੱਲੀ ਇਲਾਕੇ 'ਚ ਇਕ ਘਰ ਫਾਈਨਲ ਹੋ ਗਿਆ ਹੈ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿਣਗੇ। ਉਹ ਸਿਵਲ ਲਾਈਨਜ਼ 'ਚ ਫਲੈਗਸਟਾਫ਼ ਰੋਡ ਸਥਿਤ ਦਿੱਲੀ ਦੇ ਮੁੱਖ ਮੰਤਰੀ ਦੇ ਅਧਿਕਾਰਤ ਘਰ ਨੂੰ ਖ਼ਾਲੀ ਕਰ ਦੇਣਗੇ। 'ਆਪ' ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਰਟੀ ਦੇ ਸੂਤਰਾਂ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਆਪਣੇ ਪਰਿਵਾਰ ਨਾਲ ਮੰਡੀ ਹਾਊਸ ਫਿਰੋਜ਼ ਸ਼ਾਹ ਰੋਡ 'ਤੇ 'ਆਪ' ਦੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਅਲਾਟ 2 ਅਧਿਕਾਰਤ ਬੰਗਲਿਆਂ 'ਚੋਂ ਇਕ 'ਚ ਰਹਿਣ ਜਾ ਸਕਦੇ ਹਨ। 

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲੇ ਰਾਮ ਰਹੀਮ ਨੂੰ ਪੈਰੋਲ ਦਾ ਵਿਰੋਧ, ਕਾਂਗਰਸ ਨੇ ਲਿਖੀ ਚੋਣ ਕਮਿਸ਼ਨ ਨੂੰ ਚਿੱਠੀ

ਉਨ੍ਹਾਂ ਦੱਸਿਆ ਕਿ ਦੋਵੇਂ ਬੰਗਲੇ ਰਵੀਸ਼ੰਕਰ ਸ਼ੁਕਲਾ ਲੇਨ ਸਥਿਤ 'ਆਪ' ਹੈੱਡ ਕੁਆਰਟਰ ਤੋਂ ਕੁਝ ਹੀ ਮੀਟਰ ਦੀ ਦੂਰੀ 'ਤੇ ਹਨ। ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਕੇਜਰੀਵਾਲ ਨੇ ਕਿਹਾ ਕਿ ਉਹ ਨਰਾਤਿਆਂ ਦੌਰਾਨ ਫਲੈਗਸਟਾਫ਼ ਰੋਡ ਸਥਿਤ ਅਧਿਕਾਰਤ ਘਰ ਖ਼ਾਲੀ ਕਰ ਦੇਣਗੇ। ਹਿੰਦੂ ਧਰਮ ਦਾ ਇਹ ਪਵਿੱਤਰ ਤਿਉਹਾਰ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਪਾਰਟੀ ਨੇ ਇਕ ਬਿਆਨ 'ਚ ਕਿਹਾ,''ਕੇਜਰੀਵਾਲ ਅਗਲੇ 1-2 ਦਿਨਾਂ 'ਚ ਅਧਿਕਾਰਤ ਮੁੱਖ ਮੰਤਰੀ ਰਿਹਾਇਸ਼ ਛੱਡ ਦੇਣਗੇ, ਕਿਉਂਕਿ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਕ ਘਰ ਤੈਅ ਹੋ ਗਿਆ ਹੈ।'' ਪਾਰਟੀ ਨੇ ਕੇਜਰੀਵਾਲ ਆਪਣੇ ਪਰਿਵਾਰ ਨਾਲ ਨਵੀਂ ਦਿੱਲੀ ਚੋਣ ਖੇਤਰ 'ਚ ਰਹਿਣਗੇ, ਜਿਸ ਦਾ ਪ੍ਰਤੀਨਿਧੀਤੱਵ ਉਹ ਦਿੱਲੀ ਵਿਧਾਨ ਸਭਾ 'ਚ ਕਰਦੇ ਹਨ। ਇਸ ਤੋਂ ਪਹਿਲੇ, 'ਆਪ' ਨੇ ਕੇਂਦਰ ਸਰਕਾਰ ਤੋਂ ਰਾਸ਼ਟਰੀ ਪਾਰਟੀ ਦੇ ਮੁਖੀ ਵਜੋਂ ਕੇਜਰੀਵਾਲ ਨੂੰ ਅਧਿਕਾਰਤ ਰਿਹਾਇਸ਼ ਪ੍ਰਦਾਨ ਕਰਨ ਦੀ ਵੀ ਮੰਗ ਕੀਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News