ਕੇਜਰੀਵਾਲ ਨੇ CM ਚੰਨੀ ’ਤੇ ਵਿੰਨ੍ਹਿਆ ਨਿਸ਼ਾਨਾ, ਸਿੱਧੂ ਦੀ ਵੀਡੀਓ ਸ਼ੇਅਰ ਕਰ ਆਖ਼ੀ ਇਹ ਗੱਲ

Monday, Dec 06, 2021 - 05:40 PM (IST)

ਕੇਜਰੀਵਾਲ ਨੇ CM ਚੰਨੀ ’ਤੇ ਵਿੰਨ੍ਹਿਆ ਨਿਸ਼ਾਨਾ, ਸਿੱਧੂ ਦੀ ਵੀਡੀਓ ਸ਼ੇਅਰ ਕਰ ਆਖ਼ੀ ਇਹ ਗੱਲ

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,‘‘ਚੰਨੀ ਜੀ ਨੇ ਝੂਠ ਬੋਲਿਆ ਕਿ ਬਿਜਲੀ ਮੁਫ਼ਤ ਕਰ ਦਿੱਤੀ। ਸਿੱਧੂ ਜੀ ਨੇ ਝੂਠ ਦੀ ਪੋਲ ਖੋਲ੍ਹ ਦਿੱਤੀ। ਕਾਂਗਰਸ ਮੁਫ਼ਤ ਬਿਜਲੀ ਦੇਣ ਵਿਰੁੱਧ, ਨਾ ਦੇ ਰਹੀ, ਨਾ ਦੇਵੇਗੀ। ਪੰਜਾਬ ਜਨਤਾ ਤੋਂ ਮੇਰੀ ਅਪੀਲ- ਦਿੱਲੀ ਦੀ ਤਰ੍ਹਾਂ 24 ਘੰਟੇ ਨਾਨ ਸਟਾਪ ਅਤੇ ਮੁਫ਼ਤ ਬਿਜਲੀ ਚਾਹੀਦੀ ਹੈ ਤਾਂ ‘ਆਪ’ ਨੂੰ ਵੋਟ ਦਿਓ, ਮਹਿੰਗੀ ਬਿਜਲੀ ਅਤੇ ਪਾਵਰ ਕਟ ਚਾਹੀਦਾ ਹੈ ਤਾਂ ਕਾਂਗਰਸ ਨੂੰ ਵੋਟ ਦਿਓ।’’

PunjabKesari

ਕੇਜਰੀਵਾਲ ਨੇ ਸਿੱਧੂ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਵੀਡੀਓ ’ਚ ਸਿੱਧੂ ਕਹਿ ਰਹੇ ਹਨ,‘‘ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠੇ ਹਨ, ਉਹ ਅਮੀਰ ਲੋਕਾਂ ’ਤੇ ਟੈਕਸ ਲਗਾਉਂਦੇ ਹਨ ਅਤੇ ਉਸ ਪੈਸਿਆਂ ਨਾਲ ਝੁੱਗੀਆਂ ਝੌਂਪੜੀਆਂ ’ਚ ਮੁਫ਼ਤ ਬਿਜਲੀ ਮੁਹੱਈਆ ਕਰਵਾਉਂਦੇ ਹਨ। ਕਦੋਂ ਤੱਕ ਤੁਸੀਂ (ਕੇਜਰੀਵਾਲ) ਲੋਕਾਂ ਨੂੰ ਇਹ ‘ਲਾਲੀਪੋਪ’ ਉਪਲੱਬਧ ਕਰਵਾਉਣ ਜਾ ਰਹੇ ਹਨ? ਪੰਜਾਬ ’ਚ ਇਹ ਨਹੀਂ ਚੱਲੇਗਾ।’’

 


author

DIsha

Content Editor

Related News