ਕੇਜਰੀਵਾਲ ਦਾ ਸ਼ਾਹ ''ਤੇ ਤੰਜ਼, ਕਿਹਾ- ਆਧੁਨਿਕ ਭਾਰਤ ਦੇ ਭਗਵਾਨ ਤੋਂ ਘੱਟ ਨਹੀਂ ਅੰਬੇਡਕਰ

Thursday, Dec 19, 2024 - 05:44 PM (IST)

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਤੇ ਸੰਸਦ 'ਚ ਬਾਬਾ ਸਾਹਿਬ ਅੰਬੇਡਕਰ ਬਾਰੇ ਕੀਤੀ ਟਿੱਪਣੀ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਅੰਬੇਡਕਰ ਆਧੁਨਿਕ ਭਾਰਤ ਲਈ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ। ਕੇਜਰੀਵਾਲ ਨੇ ਇੱਥੇ ਮੰਦਰ ਮਾਰਗ 'ਤੇ ਭਗਵਾਨ ਵਾਲਮੀਕਿ ਮੰਦਰ ਦੇ ਦਰਸ਼ਨਾਂ ਦੌਰਾਨ ਕਿਹਾ ਤੁਹਾਨੂੰ ਬਾਬਾ ਸਾਹਿਬ ਅਤੇ ਭਾਜਪਾ 'ਚੋਂ ਇਕ ਨੂੰ ਚੁਣਨਾ ਹੋਵੇਗਾ। ਜੋ ਬਾਬਾ ਸਾਹਿਬ ਨੂੰ ਕਰੇ ਪਿਆਰ, ਉਹ ਭਾਜਪਾ ਨੂੰ ਕਰੇ ਇਨਕਾਰ।

ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਮੈਂ ਸੋਚਿਆ ਕਿ ਇਹ ਸ਼ਬਦ ਉਨ੍ਹਾਂ ਦੇ ਮੂੰਹੋਂ ਨਿਕਲਿਆ ਹੋਵੇਗਾ ਪਰ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਾਹ ਦਾ ਸਮਰਥਨ ਕੀਤਾ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਸ਼ਾਹ ਨੇ ਜਾਣਬੁੱਝ ਕੇ ਸੰਸਦ ਵਿਚ ਇਹ ਸੰਦੇਸ਼ ਦੇਣ ਲਈ ਕਿਹਾ ਕਿ ਉਹ ਅੰਬੇਡਕਰ ਬਾਰੇ ਕਿਵੇਂ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੋ ਵਿਅਕਤੀਆਂ ਨੂੰ ਆਪਣਾ ਸਭ ਤੋਂ ਵੱਡਾ ਆਦਰਸ਼ ਮੰਨਦੀ ਹੈ- ਅੰਬੇਡਕਰ ਅਤੇ ਭਗਤ ਸਿੰਘ। ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਵਿਚ ਅਸੀਂ ਹੁਕਮ ਜਾਰੀ ਕੀਤੇ ਹਨ ਕਿ ਇਨ੍ਹਾਂ ਦੋਵਾਂ ਦੀਆਂ ਤਸਵੀਰਾਂ ਹਰ ਦਫ਼ਤਰ 'ਚ ਲਗਾਈਆਂ ਜਾਣ।

ਦੱਸ ਦੇਈਏ ਕਿ ਸ਼ਾਹ ਨੇ ਰਾਜ ਸਭਾ 'ਚ ਸੰਵਿਧਾਨ 'ਤੇ ਚਰਚਾ ਦੌਰਾਨ ਕਿਹਾ ਸੀ ਕਿ ਹੁਣ ਇਕ ਫੈਸ਼ਨ ਬਣ ਗਿਆ ਹੈ- ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ, ਅੰਬੇਡਕਰ। ਜੇ ਰੱਬ ਦਾ ਇੰਨਾ ਨਾਮ ਲਿਆ ਹੁੰਦਾ ਤਾਂ ਸੱਤ ਜਨਮਾਂ ਤੱਕ ਸਵਰਗ ਮਿਲ ਜਾਣਾ ਸੀ।


Tanu

Content Editor

Related News